

ਰੋਜ਼ਗਾਰ ਦਫ਼ਤਰ ਸੰਗਰੂਰ ਵਿਖੇ ਪਲੇਸਮੈਂਟ ਕੈਂਪ 6 ਮਈ ਨੂੰ ਸੰਗਰੂਰ, 5 ਮਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਵਿਰਦੀ ਐਗਰੋ ਟੈਕਨਾਲੋਜੀ ਕੰਪਨੀ ਨਾਲ ਤਾਲਮੇਲ ਕਰਕੇ 6 ਮਈ ਦਿਨ ਮੰਗਲਵਾਰ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਰੋਜ਼ਗਾਰ ਦਫ਼ਤਰ, ਸੰਗਰੂਰ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀਮਤੀ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੰਪਨੀ ਵੱਲੋਂ ਸੇਲਸ (ਸਿਰਫ਼ ਲੜਕੇ) ਅਤੇ ਸੋਸ਼ਲ ਮੀਡੀਆ ਆਪਰੇਟਰ (ਲੜਕੇ ਅਤੇ ਲੜਕੀਆਂ ਦੋਵੇਂ) ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ, ਜਿਸ ਲਈ ਪ੍ਰਾਰਥੀ ਦੀ ਵਿਦਿੱਅਕ ਯੋਗਤਾ ਬੀ. ਬੀ. ਏ., ਡਿਪਲੋਮਾ, ਬੀ. ਟੈਕ, ਸਰਟੀਫਿਕੇਸ਼ਨ ਆਫ ਡੀ. ਐਸ. ਡੀ. ਕੋਰਲ ਡਰਾਅ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਉਮਰ 18 ਤੋਂ 45 ਸਾਲ ਸੇਲਸ ਲਈ ਅਤੇ ਉਮਰ ਤੋਂ 18 ਤੋਂ 30 ਸਾਲ ਸੋਸ਼ਲ ਮੀਡੀਆ ਕੰਟਰੋਲਰ ਲਈ ਹੋਣੀ ਚਾਹੀਦੀ ਹੈ । ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ । ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ. ਏ. ਅਤੇ ਡੀ. ਏ. ਦੇਣ ਯੋਗ ਨਹੀਂ ਹੋਵੇਗਾ । ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ ।