ਅਧਿਆਪਕ ਤੇ ਹਾਊਸ ਕੀਪਿੰਗ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 4 ਜੂਨ ਨੂੰ
- by Jasbeer Singh
- June 3, 2025
ਅਧਿਆਪਕ ਤੇ ਹਾਊਸ ਕੀਪਿੰਗ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 4 ਜੂਨ ਨੂੰ ਪਟਿਆਲਾ, 3 ਜੂਨ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 4 ਜੂਨ ਨੂੰ ਸਵੇਰੇ 10 ਵਜੇ ਖ਼ਾਲਸਾ ਇੰਟਰਪ੍ਰਾਈਜ਼ਜ਼ ’ਚ ਹਾਊਸ ਕੀਪਿੰਗ ਦੀਆਂ 100 ਅਸਾਮੀਆਂ ਤੇ ਜੀ.ਸੀ.ਐਮ ਕਾਨਵੈਂਟ ਸਕੂਲ ਕਡਿਆਲ ਵਿਖੇ ਪੋਸਟ ਗਰੈਜੂਏਟ ਟੀਚਰ ਕਾਮਰਸ ਦੀਆਂ ਦੋ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਸ ਸਬੰਧੀ ਵਿਸਥਾਰਪੂਰਵਕ ਵੇਰਵੇ ਦਿੰਦਿਆਂ ਦੱਸਿਆ ਕਿ ਹਾਊਸ ਕੀਪਿੰਗ ਦੀ ਅਸਾਮੀ ਲਈ ਵਿੱਦਿਆ ਯੋਗਤਾ ਪੰਜਵੀਂ ਪਾਸ ਉਮਰ 18 ਸਾਲ ਤੋਂ ਵੱਧ ਲਈ ਮਹਿਲ ਅਤੇ ਪੁਰਸ਼ ਅਪਲਾਈ ਕਰ ਸਕਦੇ ਹਨ। ਇਸੇ ਤਰ੍ਹਾਂ ਪੋਸਟ ਗਰੈਜੂਏਟ ਟੀਚਰ ਕਾਮਰਸ ਦੀ ਅਸਾਮੀ ਲਈ ਬੀ.ਏ., ਐਮ.ਏ., ਐਮ.ਐਸ.ਸੀ., ਬੀ.ਕਾਮ, ਐਮ ਕਾਮ ਅਤੇ ਬੀ.ਐਡ ਹੋਣੀ ਲਾਜ਼ਮੀ ਹੈ। ਇਸ ਲਈ ਉਮਰ 20 ਤੋਂ 45 ਸਾਲ ਦੀ ਹੈ। ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਉਕਤ ਦੋਵੇਂ ਅਸਾਮੀ ਲਈ ਪਲੇਸਮੈਂਟ ’ਚ ਭਾਗ ਲੈਣ ਲਈ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜਿਊਮੇ ਨਾਲ ਲੈ ਕੇ ਮਿਤੀ 4 ਜੂਨ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਡੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਸੇਵਾ ਕੇਂਦਰ ਪਟਿਆਲਾ ਵਿਖੇ ਆ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 98776-10877 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
