ਭਾਜਪਾ ਨੇ ਜੋ ਮੇਰੇ ਤੇ ਦੋਸ਼ ਲਗਾਏ ਹਨ ਉਹ ਬਿਲਕੁੱਲ ਹੀ ਝੂਠੇ ਹਨ : ਆਤਿਸ਼ੀ
- by Jasbeer Singh
- January 20, 2026
ਭਾਜਪਾ ਨੇ ਜੋ ਮੇਰੇ ਤੇ ਦੋਸ਼ ਲਗਾਏ ਹਨ ਉਹ ਬਿਲਕੁੱਲ ਹੀ ਝੂਠੇ ਹਨ : ਆਤਿਸ਼ੀ ਨਵੀਂ ਦਿੱਲੀ, 20 ਜਨਵਰੀ 2026 : ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ ਨੇ ਸਪੱਸ਼ਟ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਉਨ੍ਹਾਂ ਤੇ ਦੋਸ਼ ਲਗਾਏ ਹਨ ਉਹ ਬਿਲਕੁੱਲ ਝੂਠੇ ਹਨ। ਹੋਰ ਕੀ ਕੀ ਆਖਿਆ ਵਿਧਾਇਕਾ ਆਤਿਸ਼ੀ ਨੇ ਦਿੱਲੀ ਵਿਧਾਨ ਸਭਾ ਦੀ ਵਿਵਾਦਤ ਵੀਡੀਓ ’ਤੇ ਬੋਲਦੇ ਹੋਏ ‘ਆਪ’ ਵਿਧਾਇਕਾ ਦੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਸਿੱਖ ਗੁਰੂਆਂ ਲਈ, ਖਾਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਮੇਰੀ ਅਤੇ ਮੇਰੇ ਪਰਿਵਾਰ ਦੀ ਬਹੁਤ ਡੂੰਘੀ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਅਜਿਹੇ ਪਰਿਵਾਰ ਨਾਲ ਸਬੰਧਤ ਹਾਂ, ਜਿਸ ਪਰਿਵਾਰ ਦਾ ਸਭ ਤੋਂ ਵੱਡਾ ਲੜਕਾ ਗੁਰਦੁਆਰਾ ਸਾਹਿਬ ਜਾਂਦਾ ਹੈ ਅਤੇ ਸਿੱਖ ਬਣਦਾ ਹੈ ਸਮਾਜ ਦੀ ਸੇਵਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਪਿਲ ਮਿਸ਼ਰਾ ਜੀ ਦੀ ਝੂਠ ਬੋਲਣ ਦੀ ਆਦਤ ਇਹ ਕੋਈ ਨਵੀਂ ਨਹੀਂ ਹੈ।ਇਹ ਓਹੀ ਕਪਿਲ ਮਿਸ਼ਰਾ ਹੈ ਜਿਸ ਨੇ ਝੂਠਾ ਦੋਸ਼ ਲਗਾਇਆ ਸੀ ਕਿ ਮੈਂ ਆਪਣੀਆਂ ਅੱਖਾਂ ਨਾਲ ਅਰਵਿੰਦ ਕੇਜਰੀਵਾਲ ਨੂੰ ਪੈਸੇ ਲੈਂਦੇ ਵੇਖਿਆ ਅਤੇ ਫਿਰ ਉਹੀ ਕਪਿਲ ਮਿਸ਼ਰਾ ਨੂੰ ਅਦਾਲਤ ਦੇ ਸਾਹਮਣੇ ਮਾਫ਼ੀ ਮੰਗਣੀ ਪਈ ਸੀ ਅਤੇ ਕਹਿਣਾ ਪਿਆ ਕਿ ਮੈਂ ਝੂਠ ਬੋਲ ਰਿਹਾ ਹਾਂ ਅਤੇ ਹੁਣ ਫਿਰ ਇਹੀ ਹੋਵੇਗਾ। ਆਪਣੀ ਘਟੀਆ ਰਾਜਨੀਤੀ ਲਈ ਗੁਰੂਆਂ ਦਾ ਅਪਮਾਨ ਤਾਂ ਕਪਿਲ ਮਿਸ਼ਰਾ ਨੇ ਕੀਤਾ ਹੈ : ਆਤਿਸ਼ੀ ਸਾਬਕਾ ਮੁੱਖ ਮੰਤਰੀ ਦਿੱਲੀ ਆਤਿਸ਼ੀ ਨੇ ਸਪੱਸ਼ਟ ਆਖਿਆ ਕਿ ਗੁਰੂਆਂ ਦਾ ਅਪਮਾਨ ਤਾਂ ਕਪਿਲ ਮਿਸ਼ਰਾ ਨੇ ਕੀਤਾ ਹੈ ਤੇ ਉਹ ਵੀ ਆਪਣੀ ਘਟੀਆ ਰਾਜਨੀਤੀ ਲਈ । ਉਨ੍ਹਾਂ ਕਿਹਾ ਕਿ ਦਿੱਲੀ ’ਚ ਵਧੇ ਪ੍ਰਦੂਸ਼ਣ `ਤੇ ਚਰਚਾ ਤੋਂ ਭੱਜਣ ਲਈ ਅਜਿਹੀ ਘਟੀਆ ਰਾਜਨੀਤੀ ਲਈ ਉਨ੍ਹਾਂ ਨੇ ਗੁਰੂਆਂ ਦਾ ਅਪਮਾਨ ਕੀਤਾ, ਵੀਡੀਓ ਨੂੰ ਐਡਿਟ ਕੀਤਾ ਅਤੇ ਗੁਰੂਆਂ ਦਾ ਨਾਂ ਲਿਆ, ਗੁਰੂਆਂ ਦੇ ਨਾਂ `ਤੇ ਰਾਜਨੀਤੀ ਕੀਤੀ। ਇਹ ਓਹੀ ਭਾਰਤੀ ਜਨਤਾ ਪਾਰਟੀ ਹੈ ਜਿਸ ਨੇ ਜਦੋਂ ਸਾਡੇ ਸਿੱਖ ਭਰਾ ਕਿਸਾਨ ਅੰਦੋਲਨ ਕਰ ਰਹੇ ਸਨ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ ਸੀ । ਭਾਰਤੀ ਜਨਤਾ ਪਾਰਟੀ ਕਰਦੀ ਹੈ ਸਿੱਖ ਸਮਾਜ ਨਾਲ ਨਫ਼ਰਤ ਵਿਧਾਇਕਾ ਆਤਿਸ਼ੀ ਨੇ ਕਿਹਾ ਕਿਕਪਿਲ ਮਿਸ਼ਰਾ ਨੇ ਉਨ੍ਹਾਂ ਵਿਰੁੱਧ ਅਜਿਹੀ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਸੀ ਜੋ ਅਸੀਂ ਸਭ ਇੱਥੇ ਨਹੀਂ ਕਹਿ ਸਕਦੇ। ਇਨ੍ਹਾਂ ਦੀ ਕੰਗਣਾ ਰਣੌਤ, ਨਿਤਿਨ ਪਟੇਲ, ਮੀਨਾਕਸ਼ੀ ਲੇਖੀ ਨੇ ਕੋਈ ਕਸਰ ਨਹੀਂ ਛੱਡੀ ਸੀ ਸਾਡੇ ਸਿੱਖ ਭਾਈਆਂ ਨੂੰ ਖਾਲਿਸਤਾਨੀ ਕਹਿਣ ਵਿੱਚ । ਭਾਰਤੀ ਜਨਤਾ ਪਾਰਟੀ ਸਿੱਖ ਸਮਾਜ ਨਾਲ ਨਫ਼ਰਤ ਕਰਦੀ ਹੈ। ਇਹ ਨਫ਼ਰਤ ਅੱਜ ਦੀ ਨਹੀਂ ਹੈ, ਇਹ ਨਫ਼ਰਤ ਕਿਸਾਨ ਅੰਦੋਲਨ ਵਿੱਚ ਵੀ ਅਸੀਂ ਵੇਖੀ ਸੀ।
