post

Jasbeer Singh

(Chief Editor)

Punjab

ਝਾਰਖੰਡ ਤੋਂ ਅਫੀਮ ਲਿਆ ਕੇ ਜਲੰਧਰ ਵੇਚਣ ਵਾਲੇ ਤਸਕਰ ਕੈਪਟਨ ਸਿੰਘ ਨੂੰ ਪੁਲਸ ਕੀਤਾ ਗ੍ਰਿਫ਼ਤਾਰ

post-img

ਝਾਰਖੰਡ ਤੋਂ ਅਫੀਮ ਲਿਆ ਕੇ ਜਲੰਧਰ ਵੇਚਣ ਵਾਲੇ ਤਸਕਰ ਕੈਪਟਨ ਸਿੰਘ ਨੂੰ ਪੁਲਸ ਕੀਤਾ ਗ੍ਰਿਫ਼ਤਾਰ ਜਲੰਧਰ : ਨਸ਼ਾ ਤਸਕਰਾਂ ਦੇ ਦੁਆਲੇ ਸ਼ਿਕੰਜਾ ਹੋਰ ਕੱਸਦੇ ਹੋਏ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਅਫੀਮ ਦੀ ਤਸਕਰੀ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸਪੈਸ਼ਲ ਸੈੱਲ ਜਲੰਧਰ ਨੇ ਇਕ ਇਤਲਾਹ `ਤੇ ਦਕੋਹਾ ਫਾਟਕ ਜਲੰਧਰ ਨੇੜੇ ਜਾਲ ਵਿਛਾਇਆ ਸੀ, ਜਦੋਂ ਉਨ੍ਹਾਂ ਨੇ ਇਕ ਕਾਰ (ਰਜਿਸਟ੍ਰੇਸ਼ਨ ਨੰਬਰ ਡੀ.ਐਲ.10-ਸੀ.ਐਚ.-4277) ਨੂੰ ਆਉਂਦੇ ਹੋਏ ਦੇਖਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਾਰ ਨੂੰ ਬਦਨਾਮ ਨਸ਼ਾ ਤਸਕਰ ਕੈਪਟਨ ਸਿੰਘ ਚਲਾ ਰਿਹਾ ਹੈ, ਜੋ ਕਿ ਝਾਰਖੰਡ ਤੋਂ ਲਿਆ ਕੇ ਜਲੰਧਰ ਨੂੰ ਅਫੀਮ ਲਿਆ ਕੇ ਵੇਚਦਾ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਤਲਾਸ਼ੀ ਲੈਣ ’ਤੇ ਉਸ ਦੀ ਕਾਰ ’ਚੋਂ 3.5 ਕਿੱਲੋ ਅਫੀਮ ਬਰਾਮਦ ਕੀਤੀ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ।

Related Post