post

Jasbeer Singh

(Chief Editor)

crime

ਥਾਣਾ ਅਨਾਜ ਮੰਡੀ ਪੁਲਸ ਕੀਤਾ ਇਕ ਵਿਰੁੱਧ ਲੁੱਟਾਂ ਖੋਹਾਂ ਕਰਨ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ

post-img

ਥਾਣਾ ਅਨਾਜ ਮੰਡੀ ਪੁਲਸ ਕੀਤਾ ਇਕ ਵਿਰੁੱਧ ਲੁੱਟਾਂ ਖੋਹਾਂ ਕਰਨ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਪਟਿਆਲਾ, 1 ਜੁਲਾਈ 2025 : ਥਾਣਾ ਅਨਾਜ ਮੰਡੀ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 109, 132, 221, 324 ਬੀ. ਐਨ. ਐਸ., ਸੈਕਸ਼ਨ 25 (6,7), ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਨੰਨਹੇੜਾ ਥਾਣਾ ਘੱਗਾ ਸ਼ਾਮਲ ਹੈ। ਪੁਲਸ ਮੁਤਾਬਕ ਇੰਸਪੈਕਟਰ ਪ੍ਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਵੇਰਕਾ ਮਿਲਕ ਪਲਾਂਟ ਸਰਹਿੰਦ ਰੋਡ ਪਟਿਆਲਾ ਕੋਲ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਜਿਸ ਵਿਰੁੱਧ ਲੁੱਟਾ/ਖੋਹਾ, ਚੋਰੀ ਆਦਿ ਦੇ ਵੱਖ-ਵੱਖ ਜਿਲਿਆ ਵਿੱਚ ਮੁਕੱਦਮੇ ਦਰਜ ਹਨ ਅਤੇ ਕਈ ਵਾਰ ਜੇਲ ਵੀ ਜਾ ਚੁੱਕਿਆ ਹੈ ਅੱਜ ਵੀ ਆਪਣੇ ਅਮਰੀਕਾ ਸਥਿਤ ਹੈਂਡਲਰ ਕਰਨ ਦੇ ਦਿਸ਼ਾ ਨਿਰਦੇਸ਼ ਤੇ ਕਿਸੇ ਅਣਪਛਾਤੇ ਵਿਅਕਤੀ ਕੋਲੋਂ ਭਾਰੀ ਗਿਣਤੀ ਅਸਲਾ ਐਮੂਨੈਸ਼ਨ ਲੈ ਕੇ ਬਿਨ੍ਹਾ ਨੰਬਰੀ ਸਕੂਟਰ ਤੇ ਆ ਰਿਹਾ ਹੈ। ਪੁਲਸ ਵਲੋਂ ਪਿੰਡ ਬਾਰਨ ਤੋ ਅਲੀਪੁਰ ਨੂੰ ਜਾਂਦੇ ਕੱਚੇ ਰਸਤੇ ਤੇ ਨਾਕਾਬੰਦੀ ਕਰਕੇ ਸਕੂਟਰ ਤੇ ਗੁਰਪ੍ਰੀਤ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੁਰਪ੍ਰੀਤ ਨੇ ਸਕੂਟਰੀ ਦੀ ਰਫਤਾਰ ਤੇਜ ਕਰ ਦਿੱਤੀ ਅਤੇ ਸੰਤੁਲਨ ਵਿਗੜਨ ਕਾਰਨ ਗੁਰਪ੍ਰੀਤ ਸਰਕਾਰੀ ਗੱਡੀ ਤੋ ਥੋੜਾ ਅੱਗੇ ਜਾ ਕੇ ਡਿੱਗ ਪਿਆ ਅਤੇ ਝਾੜੀਆਂ ਦੀ ਆੜ ਵਿੱਚ ਹੋ ਗਿਅ, ਸਿ ਤੇ ਗੁਰਪ੍ਰੀਤ ਨੇ ਜਦੋਂ ਬੈਗ ਵਿੱਚੋ ਪਿਸਟਲ ਕੱਢ ਕੇ ਫਾਇਰ ਕੀਤਾ ਤਾਂ ਗੱਡੀ ਦੇ ਸਾਇਡ ਵਾਲੇ ਸ਼ੀਸ਼ੇ ਤੇ ਲੱਗਿਆ ਤਾਂ ਪੁਲਸ ਪਾਰਟੀ ਨੇ ਵੀ ਆਪਣੀ ਜਗ੍ਹਾ ਲੈ ਲਈ ਤੇ ਉਪਰੋਕਤ ਵਿਅਕਤੀ ਨੂੰ ਆਪਣਾ ਹਥਿਆਰ ਰੱਖ ਕੇ ਸਰੰਡਰ ਕਰਨ ਦੀ ਹਦਾਇਤ ਕੀਤੀ ਪਰ ਗੁਰਪ੍ਰੀਤ ਸਿੰਘ ਨੇ ਇੱਕ ਫਾਇਰ ਹੋਰ ਮਾਰਿਆ, ਜਿਸ ਤੇ ਐਸ. ਸੀ. ਰਮਨਦੀਪ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਹਿਫਾਜਤ ਲਈ ਆਪਣੀ ਸਰਕਾਰੀ ਪਿਸਟਲ ਨਾਲ ਦੋਸ਼ੀ ਵੱਲ ਫਾਇਰ ਕੀਤਾ ਅਤੇ ਨਾਲ ਹੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਗੁਰਪ੍ਰੀਤ ਸਿੰਘ ਤੇ ਦੋ ਫਾਇਰ ਕੀਤੇ ਅਤੇ ਫਿਰ ਗੁਰਪ੍ਰੀਤ ਸਿੰਘ ਵੱਲੋ ਇੱਕ ਹੋਰ ਫਾਇਰ ਕੀਤਾ ਗਿਆ। ਜੋ ਪੁਲਸ ਪਾਰਟੀ ਵੱਲੋ ਗੁਰਪ੍ਰੀਤ ਸਿੰਘ ਤੇ ਫਿਰ ਤੋ ਫਾਇਰ ਕੀਤਾ ਗਿਆ ਤਾਂ ਫਾਇਰ ਗੁਰਪ੍ਰੀ ਸਿੰਘ ਦੀ ਲੱਤ ਵਿੱਚ ਵੱਜਾ ਅਤੇ ਉਹ ਜਮੀਨ ਤੇ ਡਿੱਗ ਪਿਆ ਅਤੇ ਗੁਰਪ੍ਰੀਤ ਨੂੰ ਕਾਬੂ ਕਰਕੇ ਉਸ ਵੱਲੋ ਵਰਤਿਆ ਗਿਆ ਪਿਸਟਲ ਮਾਰਕਾ ਗਰੇਟਾ 30 ਬੋਰ ਸਮੇਤ ਮੈਗਜੀਨ ਵਿੱਚ ਦੋ ਜਿੰਦਾਂ ਰੋਂਦ ਅਤੇ ਇਕ ਰੋਂਦ ਚੈਂਬਰ ਵਿੱਚ ਲੋਡ ਕੀਤਾ ਹੋਇਆ ਬ੍ਰਾਮਦ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕੋਲੋਂ ਇਕ ਪਿਸਟਲ, ਇਕ ਰਿਵਾਲਵਰ ਅਤੇ ਤਿੰਨ ਦੇਸੀ ਕੱਟੇ ਸਮੇਤ ਤਿੰਨ ਰੋਂਦ 315 ਬੋਰ, 15 ਰੋਂਦ 32 ਬੋਰ ਅਤੇ 15 ਰੋਂਦ 22 ਬੋਰ ਦੇ ਬ੍ਰਾਮਦ ਹੋਏ।ਪੁਲਸ ਨਾਲ ਗੁਰਪ੍ਰੀਤ ਸਿੰਘ ਦੇ ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਦੇ ਚਲਦਿਆਂ ਗੁਰਪ੍ਰੀਤ ਇਲਾਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ।

Related Post