
ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਲਗਾਈ ਭੜਕਾਊ ਬਿਆਨਬਾਜੀ ਤੇ ਰੋਕ ਲੁਧਿਆਣਾ, 8 ਜੁਲਾਈ : ਲੰਘੇ ਦਿਨਾਂ ਲੁਧਿਆਣਾ ਵਿਖੇ ਨਿ
- by Jasbeer Singh
- July 8, 2024

ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਲਗਾਈ ਭੜਕਾਊ ਬਿਆਨਬਾਜੀ ਤੇ ਰੋਕ ਲੁਧਿਆਣਾ, 8 ਜੁਲਾਈ : ਲੰਘੇ ਦਿਨਾਂ ਲੁਧਿਆਣਾ ਵਿਖੇ ਨਿਹੰਗਾਂ ਵਲੋਂ ਸਿ਼ਵ ਸੈਨਾ ਆਗੂ ਨੂੰ ਇਸ ਲਈ ਤਲਵਾਰਾਂ ਨਾਲ ਛਿੱਲ ਦਿੱਤਾ ਗਿਆ ਸੀ ਕਿਉਂਕਿ ਉਸ ਵਲੋਂ ਸਿੱਖ ਧਰਮ ਸਬੰਧੀ ਕੁੱਝ ਨਾ ਕੁੱਝ ਬੋਲਿਆ ਜਾਂਦਾ ਰਹਿੰਦਾ ਸੀ। ਇਸ ਸਬੰਧੀ ਨਿਹੰਗਾਂ ਵਲੋਂ ਵੀ ਆਖਿਆ ਗਿਆ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਵਲੋਂ ਕਿਸੇ ਦੇ ਧਰਮ ਸਬੰਧੀ ਕੁੱਝ ਨਾ ਕੁੱਝ ਬੋਲਿਆ ਜਾਂਦਾ ਹੈ, ਜਿਸਦੇ ਚਲਦਿਆਂ ਪੁਲਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਨੇ ਸਪੱਸ਼ਟ ਆਖਿਆ ਹੈ ਕਿ ਕਿਸੇ ਦੇ ਵਲੋਂ ਵੀ ਕਿਸੇ ਵੀ ਪਲੇਟਫਾਰਮ ਤੇ ਭੜਕਾਊ ਬਿਆਨਬਾਜੀ ਨਹੀਂ ਕਰਨ ਦਿੱਤੀ ਜਾਵੇਗੀ ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ।