post

Admin

(Chief Editor)

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਏ ਦੇ ਸੁਰੱਖਿਆ ਵਿਚ ਤਾਇਨਾਤ ਪੁਲਸ ਮੁਲਾਜਮ ਹਰਦੀਪ ਸਿੰਘ ਦੀ ਹੋਈ ਲਾਇਸੈਂਸੀ ਪਿਸਤੌਲ

post-img

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਏ ਦੇ ਸੁਰੱਖਿਆ ਵਿਚ ਤਾਇਨਾਤ ਪੁਲਸ ਮੁਲਾਜਮ ਹਰਦੀਪ ਸਿੰਘ ਦੀ ਹੋਈ ਲਾਇਸੈਂਸੀ ਪਿਸਤੌਲ ਵਿਚੋਂ ਗੋਲੀ ਚੱਲਣ ਨਾਲ ਮੌਤ ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਦੀ ਸੁਰੱਖਿਆ ਵਿਚ ਤਾਇਨਾਤ ਪੁਲਿਸ ਮੁਲਾਜ਼ਮ ਹਰਦੀਪ ਸਿੰਘ  ਦੀ ਗੋਲ਼ੀ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਸੂਤਰਾਂ ਮੁਤਾਬਕ ਇਹ ਗੋਲੀ ਹਰਦੀਪ ਸਿੰਘ ਦੀ ਲਾਇਸੈਂਸੀ ਪਿਸਤੌਲ ਵਿਚੋਂ ਹੀ ਚੱਲੀ ਹੈ। ਪਰਿਵਾਰ ਮੁਤਾਬਕ ਪਿਸਤੌਲ ਦੀ ਸਫਾਈ ਕਰਨ ਦੌਰਾਨ ਅਚਾਨਕ ਗੋਲ਼ੀ ਚੱਲ ਗਈ ਅਤੇ ਹਰਦੀਪ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ । ਹਰਦੀਪ ਸਿੰਘ ਮਾਨਸਾ ਦੇ ਪਿੰਡ ਫਫੜੇ ਭਾਈਕੇ ਦਾ ਰਹਿਣ ਵਾਲਾ ਸੀ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਚ ਤਾਇਨਾਤ ਤਿੰਨ ਗੰਨਮੈਨਾਂ ਵਿਚਾਲੇ ਵੀ ਝੜਪ ਹੋਈ ਸੀ । ਇਸ ਝੜਪ ਦੌਰਾਨ ਦੋ ਸੁਰੱਖਿਆ ਮੁਲਾਜ਼ਮਾਂ ਨੇ ਇਕ ਹੋਰ ਸੁਰੱਖਿਆ ਕਰਮਚਾਰੀ ਦੇ ਸਿਰ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਨਾਲ ਉਹ ਜ਼ਖਮੀ ਹੋ ਗਿਆ ਸੀ । 

Related Post

Instagram