post

Jasbeer Singh

(Chief Editor)

National

ਪੁਲਸ ਨੇ ਸੂਰਿਆਵੰਸ਼ੀ ਦੀ ਹੱਤਿਆ ਕੀਤੀ ਹੈ ਅਤੇ ਇਹ ‘ਸੌ ਫੀਸਦੀ ਹਿਰਾਸਤ ’ਚ ਮੌਤ’ ਦਾ ਮਾਮਲਾ ਹੈ : ਰਾਹੁਲ ਗਾਂਧੀ

post-img

ਪੁਲਸ ਨੇ ਸੂਰਿਆਵੰਸ਼ੀ ਦੀ ਹੱਤਿਆ ਕੀਤੀ ਹੈ ਅਤੇ ਇਹ ‘ਸੌ ਫੀਸਦੀ ਹਿਰਾਸਤ ’ਚ ਮੌਤ’ ਦਾ ਮਾਮਲਾ ਹੈ : ਰਾਹੁਲ ਗਾਂਧੀ ਪਰਭਨੀ : ਭਾਰਤ ਦੀ ਸਿਆਸੀ ਪਾਰਟੀਆਂ ਵਿਚੋਂ ਇਕ ਇਤਿਹਾਸਕ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਪਰਭਨੀ ’ਚ ਸੰਵਿਧਾਨ ਦੀ ਕਲਾਕ੍ਰਿਤੀ ਤੋੜੇ ਜਾਣ ਦੇ ਮੱਦੇਨਜ਼ਰ ਦੋਸ਼ ਲਾਇਆ ਕਿ ਸੋਮਨਾਥ ਸੂਰਿਆਵੰਸ਼ੀ ਦੀ ਹੱਤਿਆ ਇਸ ਲਈ ਕੀਤੀ ਗਈ ਕਿਉਂਕਿ ਉਹ ਦਲਿਤ ਸਨ ਤੇ ਸੰਵਿਧਾਨ ਦੀ ਰਾਖੀ ਕਰ ਰਹੇ ਸਨ।ਇਥੇ ਹੀ ਬਸ ਨਹੀਂ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਸ ਨੇ ਸੂਰਿਆਵੰਸ਼ੀ ਦੀ ਹੱਤਿਆ ਕੀਤੀ ਹੈ ਅਤੇ ਇਹ ‘ਸੌ ਫੀਸਦ ਹਿਰਾਸਤ ’ਚ ਮੌਤ’ ਦਾ ਮਾਮਲਾ ਹੈ। ਰਾਹੁਲ ਗਾਂਧੀ ਨੇ ਇਸੇ ਹਿੰਸਾ ’ਚ ਮਾਰੇ ਗਏ ਇੱਕ ਹੋਰ ਪੀੜਤ ਵਿਜੈ ਵਾਕੋਡੇ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ।ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਸੂਰਿਆਵੰਸ਼ੀ ਦੇ ਪਰਿਵਾਰਕ ਮੈਂਬਰਾਂ ਨੇ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਪੋਸਟਮਾਰਟਮ ਰਿਪੋਰਟ ਦੇ ਨਾਲ ਨਾਲ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਦਿਖਾਈਆਂ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਹੱਤਿਆ ਇਸ ਲਈ ਕੀਤੀ ਗਈ ਕਿਉਂਕਿ ਉਹ ਦਲਿਤ ਸੀ ਅਤੇ ਸੰਵਿਧਾਨ ਦੀ ਰਾਖੀ ਕਰ ਰਿਹਾ ਸੀ। ਇਹ ਸੌ ਫੀਸਦੀ ਹਿਰਾਸਤ ’ਚ ਮੌਤ ਦਾ ਮਾਮਲਾ ਹੈ। ਪੁਲਸ ਨੇ ਉਸ ਦੀ ਹੱਤਿਆ ਕੀਤੀ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੁਲਸ ਨੂੰ ਸੁਨੇਹਾ ਦੇਣ ਲਈ ਵਿਧਾਨ ਸਭਾ ’ਚ ਝੂਠ ਬੋਲਿਆ। ਆਰ. ਐੱਸ. ਐੱਸ. ਦੀ ਵਿਚਾਰਧਾਰਾ ਸੰਵਿਧਾਨ ਨੂੰ ਖਤਮ ਕਰਨ ਦੀ ਹੈ। ਗਾਂਧੀ ਨੇ ਵਿਜੈ ਵਾਕੋਡੇ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਜਿਸ ਦੀ ਪਰਭਨੀ ’ਚ ਰੋਸ ਮੁਜ਼ਾਹਰੇ ਦੌਰਾਨ ਮੌਤ ਹੋ ਗਈ ਸੀ।

Related Post