post

Jasbeer Singh

(Chief Editor)

Punjab

ਨਾਕੇ ਤੇ ਖੜ੍ਹੇ ਪੁਲਸ ਅਧਿਕਾਰੀ ਨੂੰ ਮੋਟਰਸਾਈਕਲ ਸਵਾਰਾਂ ਨੇ ਘਸੀਟਦਿਆਂ ਤੋੜੀ ਲੱਤੀ ਦੀ ਹੱਡੀ

post-img

ਨਾਕੇ ਤੇ ਖੜ੍ਹੇ ਪੁਲਸ ਅਧਿਕਾਰੀ ਨੂੰ ਮੋਟਰਸਾਈਕਲ ਸਵਾਰਾਂ ਨੇ ਘਸੀਟਦਿਆਂ ਤੋੜੀ ਲੱਤੀ ਦੀ ਹੱਡੀ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿਖੇ ਪੁਲਸ ਵਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਡਿਊਟੀ `ਤੇ ਤਾਇਨਾਤ ਇਕ ਪੁਲਸ ਅਧਿਕਾਰੀ ਨੂੰ ਮੋਟਰਸਾਈਕਲ ਸਵਾਰ ਨੌਜਵਾਨ ਕਾਫੀ ਦੂਰ ਤਕ ਜਦੋ਼ ਘੜੀਸਦਾ ਲੈ ਗਿਆ ਤਾਂ ਪੁਲਸ ਮੁਲਾਜ਼ਮ ਗੰਭੀਰ ਰੂਪ ਵਿਚ ਸਿਰਫ਼ ਜ਼ਖ਼ਮੀ ਹੀ ਨਹੀਂ ਹੋਇਆ ਬਲਕਿ ਉਸਦੀ ਲੱਤ ਦੀ ਹੱਡੀ ਵੀ ਟੁੱਟ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਅਧਿਕਾਰੀ ਨੇ ਰਾਹਗੀਰਾਂ ਦੀ ਮਦਦ ਨਾਲ ਇਸ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੂੰ ਤਾਂ ਕਾਬੂ ਕਰ ਲਿਆ ਪਰ ਬਾਈਕ ਚਾਲਕ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ । ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਹਿਰਾਸਤ ਵਿੱਚ ਲਏ ਵਿਅਕਤੀ ਕੋਲੋਂ ਉਸਦੇ ਸਾਥੀ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।ਘਟਨਾ ਥਾਣਾ ਡਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੀ ਸਿੰਗਾਰ ਸਿਨੇਮਾ ਧਰਮਪੁਰਾ ਚੌਂਕੀ ਦੇ ਇਲਾਕੇ ਦੀ ਹੈ, ਜਿੱਥੇ ਪੁਲਸ ਵੱਲੋਂ ਰੂਟੀਨ ਚੈਕਿੰਗ ਲਈ ਸਿੰਗਾਰ ਸਿਨੇਮਾ ਸਾਹਮਣੇ ਨਾਕਾਬੰਦੀ ਕੀਤੀ ਗਈ ਸੀ । ਇਸ ਦੌਰਾਨ ਬਿਨਾਂ ਨੰਬਰ ਪਲੇਟ ਦੀ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੇ ਪੁਲਸ ਦੇ ਰੋਕਣ ਤੇ ਮੋਟਰਸਾਈਕਲ ਭਜਾਉਣ ਦੀ ਕੋਸਿ਼ਸ਼ ਕੀਤੀ । ਨਾਕੇ ਤੇ ਮੌਜੂਦ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਉਕਤ ਮੋਟਰ ਸਾਈਕਲ ਨੂੰ ਪਿੱਛੋਂ ਦੀ ਫੜ ਲਿਆ ਪਰ ਬਾਈਕ ਰੋਕਣ ਦੀ ਥਾਂ ਚਾਲਕ ਨੇ ਰੇਸ ਦੇ ਮੋਟਰਸਾਈਕਲ ਹੋਰ ਤੇਜ ਭਜਾ ਲਈ ਤੇ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੂੰ ਸੜਕ ਤੇ ਕਰੀਬ ਤਿੰਨ ਸੌ ਮੀਟਰ ਤੱਕ ਘੜੀਸਦੇ ਲੈ ਗਏ । ਪੁਲਸ ਅਧਿਕਾਰੀ ਨੇ ਦਲੇਰੀ ਨਾਲ ਮੋਟਰਸਾਈਕਲ ਦਾ ਕੈਰੀਅਰ ਫੜੀ ਰੱਖਿਆ ਅਤੇ ਅਖੀਰ ਕੁਝ ਰਾਹਗੀਰਾਂ ਨੇ ਹਿੰਮਤ ਕਰਕੇ ਪਿੱਛੇ ਬੈਠੇ ਵਿਅਕਤੀ ਨੂੰ ਹੇਠਾਂ ਸੁੱਟ ਲਿਆ ਪਰ ਚਾਲਕ ਬਾਈਕ ਸਮੇਤ ਫਰਾਰ ਹੋ ਗਿਆ । ਸਹਾਇਕ ਥਾਣੇਦਾਰ ਸੁਲੱਖਣ ਸਿੰਘ ਮੁਤਾਬਕ ਨਾਕੇ ਤੋਂ ਲੰਘਦੀ ਬਿਨਾਂ ਨੰਬਰ ਦੀ ਬਾਈਕ ਤੇ ਸਵਾਰ ਵਿਅਕਤੀ ਸ਼ੱਕੀ ਲੱਗ ਰਹੇ ਸਨ, ਜਿਸ ਕਾਰਨ ਉਸਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ । ਬਾਈਕ ਉਸਨੂੰ ਕਾਫੀ ਦੂਰ ਤੱਕ ਘੜੀਸਦੇ ਲੈ ਗਈ । ਥੋੜੀ ਦੂਰ ਤੱਕ ਤਾਂ ਉਸਨੂੰ ਯਾਦ ਹੈ ਪਰ ਅੱਗੇ ਤੱਕ ਸੜਕ ਨਾਲ ਰਗੜ ਲੱਗਣ ਤੇ ਉਹ ਫੱਟੜ ਹੋ ਗਿਆ ਅਤੇ ਉਹ ਬੇਸੁੱਧ ਹੋ ਗਿਆ। ਰਾਹਗੀਰਾਂ ਅਤੇ ਉਸਦੇ ਸਾਥੀ ਮੁਲਜਮਾਂ ਨੇ ਮੌਕੇ ਤੇ ਆ ਕੇ ਉਸਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਲਿਆਂਦਾ ਤਾਂ ਪਤਾ ਲੱਗਾ ਕਿ ਉਸਦੀ ਸੱਜੀ ਲੱਤ ਦੀ ਹੱਡੀ ਟੁੱਟੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮੁਖੀ ਅਤੇ ਪੁਲਸ ਦੇ ਹੋਰ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਪੜਤਾਲ ਸ਼ੁਰੂ ਕਰ ਦਿੱਤੀ । ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈਕੇ ਬਾਈਕ ਸਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

Related Post