post

Jasbeer Singh

(Chief Editor)

Punjab

ਅੰਮ੍ਰਿਤਸਰ ਵਿਚ ਸਲੂਨ ਤੇ ਸਪਾ ਸੈਂਟਰ `ਚ ਪੁਲਸ ਨੇ ਕੀਤੀ ਰੇਡ

post-img

ਅੰਮ੍ਰਿਤਸਰ ਵਿਚ ਸਲੂਨ ਤੇ ਸਪਾ ਸੈਂਟਰ `ਚ ਪੁਲਸ ਨੇ ਕੀਤੀ ਰੇਡ ਅੰਮ੍ਰਿਤਸਰ : ਅੰਮ੍ਰਿਤਸਰ ਜੋੜਾ ਫਾਟਕ ਦੇ ਨਜ਼ਦੀਕ ਸਪਾ ਸੈਂਟਰ ਦੇ ਉੱਪਰ ਸਪਾ ਸੈਂਟਰ ਤੇ ਸਲੂਨ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਜਦੋਂ ਪੁਲਿਸ ਨੂੰ ਇਸ ਦੀ ਭਿਣਕ ਲੱਗੀ ਤਾਂ ਪੁਲਿਸ ਨੇ ਸਪਾ ਸੈਂਟਰ ਦੇ ਅੰਦਰ ਰੇਡ ਕੀਤਾ ਅਤੇ ਇਹ ਰੇਡ ਅੱਠ ਘੰਟੇ ਤੱਕ ਚੱਲਿਆ । ਰਾਤ ਤਕਰੀਬਨ ਇਕ ਵਜੇ ਪੁਲਿਸ ਨੇ ਸਪਾਸ ਸੈਂਟਰ ਤੇ ਸਲੂਨ ਦੇ ਅੰਦਰੋਂ ਅੱਠ ਲੜਕੀਆਂ ਤੇ ਪੰਜ ਮੁੰਡਿਆਂ ਨੂੰ ਕਾਬੂ ਕੀਤਾ । ਇਸ ਸਬੰਧੀ ਮਹਿਲਾ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਜੋੜਾ ਫਾਟਕ ਨਜ਼ਦੀਕ ਚੌਹਾਨ ਸਪਾਸ ਸੈਂਟਰ ਦੇ ਉੱਪਰ ਸਲੂਨ ਦੀ ਆੜ ਦੇ ਵਿੱਚ ਦੇਵ ਵਪਾਰ ਦਾ ਧੰਦਾ ਚੱਲ ਰਿਹਾ ਹੈ ਅਤੇ ਜਦੋਂ ਪੁਲਿਸ ਨੇ ਇੱਥੇ ਰੇਡ ਕੀਤਾ ਤੇ ਇਸ ਦੇ ਅੰਦਰੋਂ ਇਤਰਾਜਯੋਗ ਹਾਲਤ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ । ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਸਲੂਨ ਮਾਲਕ ਅਤੇ ਸਿਪਾਹ ਸੈਂਟਰ ਦੇ ਅੰਦਰੋਂ ਕਾਬੂ ਕੀਤੇ ਮੁੰਡੇ ਕੁੜੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Related Post