go to login
post

Jasbeer Singh

(Chief Editor)

crime

ਪੁਲਸ ਬਰਾਮਦ ਕੀਤੀ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਦੀ ਕਤਲ ਕਰਕੇ ਨਹਿਰ ਵਿਚ ਸੁੱਟੀ ਗਈ ਲਾਸ਼

post-img

ਪੁਲਸ ਬਰਾਮਦ ਕੀਤੀ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਦੀ ਕਤਲ ਕਰਕੇ ਨਹਿਰ ਵਿਚ ਸੁੱਟੀ ਗਈ ਲਾਸ਼ ਦੀਨਾਨਗਰ : ਪੁਲਸ ਥਾਣਾ ਦੀਨਾਨਗਰ ਦੇ ਪਿੰਡ ਮਹਿੰਦੀਪੁਰ ਦੀ ਹਦੂਦ ਅੰਦਰ ਪੁਲਸ ਨੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਦੀ ਕਤਲ ਕਰਕੇ ਨਹਿਰ ਵਿਚ ਸੁੱਟੀ ਗਈ ਲਾਸ਼ ਬਰਾਮਦ ਕੀਤੀ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ (18) ਵਾਸੀ ਪਿੰਡ ਦਾਖ਼ਲਾ ਵਜੋਂ ਹੋਈ ਹੈ। ਰੋਹਿਤ ਕੁਮਾਰ ਗੁਰਦਾਸਪੁਰ ਦੇ ਹੋਟਲ ਮੈਨੇਜਮੈਂਟ ਕਾਲਜ ਦਾ ਵਿਦਿਆਰਥੀ ਸੀ ਜਿਸ ਬੋਰੀ ਵਿਚ ਬੰਦ ਕੀਤੀ ਹੋਈ ਲਾਸ਼ ਸੋਮਵਾਰ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਪੁਲਿਸ ਨੂੰ ਪਿੰਡ ਮਹਿੰਦੀਪੁਰ ਨੇੜੇ ਸੂਏ ’ਚੋਂ ਬਰਾਮਦ ਹੋਈ ਹੈ। ਸੂਚਨਾ ਮਿਲਣ ਮਗਰੋਂ ਐੱਸਪੀ (ਡੀ) ਬਲਵਿੰਦਰ ਸਿੰਘ ਰੰਧਾਵਾ ਅਤੇ ਹਲਕਾ ਡੀਐੱਸਪੀ ਸੁਰਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ’ਚ ਲੈਣ ਮਗਰੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਕਾਤਲਾਂ ਵੱਲ ਸਾਫ਼ ਇਸ਼ਾਰਾ ਕੀਤਾ ਜਾ ਰਿਹਾ ਸੀ ਪਰ ਪੁਲਿਸ ਦਾ ਕਹਿਣਾ ਹੈ ਕਿ ਅਜੇ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਜਦੋਂ ਤੱਕ ਅਸੀਂ ਅੰਤਿਮ ਨਤੀਜੇ ’ਤੇ ਨਹੀਂ ਪੁੱਜਦੇ, ਉਦੋਂ ਤੱਕ ਕਤਲ ਦੇ ਕਾਰਨਾਂ ਅਤੇ ਕਾਤਲਾਂ ਬਾਰੇ ਕੁਝ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਪਰ ਜਲਦੀ ਹੀ ਸਾਰੀ ਘਟਨਾ ਦਾ ਖ਼ੁਲਾਸਾ ਕਰ ਦਿੱਤਾ ਜਾਵੇਗਾ। ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਦੇ ਨੇੜਲੇ ਰਿਸ਼ਤੇ ’ਚੋਂ ਇਕ ਕੁੜੀ ਅਤੇ ਉਸ ਦੇ ਗਰੋਟੀਆਂ ਪਿੰਡ ਦੇ ਰਹਿਣ ਵਾਲੇ ਆਸ਼ਕ ਨੇ ਮਿਲ ਕੇ ਹੀ ਰੋਹਿਤ ਦਾ ਕਤਲ ਕੀਤਾ ਹੈ। ਰੋਹਿਤ ਕੁਮਾਰ ਆਪਣੇ ਨੇੜਲੀ ਰਿਸ਼ਤੇਦਾਰ ਕੁੜੀ ਨੂੰ ਅਜਿਹਾ ਕਰਨ ਤੋਂ ਵਰਜਦਾ ਸੀ ਜਿਸ ਕਾਰਨ ਉਕਤ ਕੁੜੀ ਤੇ ਉਸ ਦਾ ਆਸ਼ਕ ਰੋਹਿਤ ਨੂੰ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦੇ ਸਨ। ਭਾਵੇਂ ਕਿ ਪੁਲਿਸ ਫਿਲਹਾਲ ਇਸ ਗੱਲ ਦਾ ਖ਼ੁਲਾਸਾ ਨਹੀਂ ਕਰ ਰਹੀ ਪਰ ਇਸ ਗੱਲ ਦੀ ਪੁਸ਼ਟੀ ਮਿ੍ਤਕ ਰੋਹਿਤ ਕੁਮਾਰ ਦੇ ਪਿਤਾ ਰਮੇਸ਼ ਲਾਲ ਦੇ ਬਿਆਨਾਂ ਤੋਂ ਵੀ ਕੁਝ ਹੱਦ ਤੱਕ ਹੁੰਦੀ ਹੈ।ਰਮੇਸ਼ ਲਾਲ ਨੇ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ ਅਤੇ ਅੱਜ ਜਦੋਂ ਉਹ ਆਪਣੇ ਕੰਮ ’ਤੇ ਮੌਜੂਦ ਸੀ ਤਾਂ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਬੇਟੇ ਰੋਹਿਤ ਨੂੰ ਗਰੋਟੀਆਂ ਪਿੰਡ ਦਾ ਇਕ ਨੌਜਵਾਨ ਬੋਰੀ ਵਿਚ ਪਾ ਕੇ ਕਿਧਰੇ ਲੈ ਕੇ ਜਾ ਰਿਹਾ ਹੈ। ਜਦੋਂ ਉਹ ਰੋਹਿਤ ਦੀ ਭਾਲ ਵਿਚ ਘਟਨਾ ਵਾਲੇ ਸਥਾਨ ’ਤੇ ਪੁੱਜੇ ਤਾਂ ਬੋਰੀ ਵਿਚ ਬੰਦ ਕੀਤੀ ਗਈ ਲਾਸ਼ ਨੇੜਿਓਂ ਇਕ ਲੇਡੀਜ਼ ਸ਼ਾਲ ਅਤੇ ਚੁੰਨੀ ਵੀ ਬਰਾਮਦ ਕੀਤੀ ਜੋ ਕਿ ਉਸ ਦੇ ਨੇੜਲੇ ਪਰਿਵਾਰਕ ਮਹਿਲਾ ਮੈਂਬਰ ਦੀ ਹੈ ਜਿਸ ਤੋਂ ਸਾਫ ਹੈ ਕਿ ਰੋਹਿਤ ਦਾ ਕਤਲ ਉਸ ਦੀ ਪਰਿਵਾਰਕ ਮੈਂਬਰ ਕੁੜੀ ਤੇ ਉਸ ਦੇ ਆਸ਼ਕ ਨੇ ਰਸਤੇ ’ਚੋਂ ਹਟਾਉਣ ਦੇ ਇਰਾਦੇ ਨਾਲ ਹੀ ਕੀਤਾ ਹੈ। ਫਿਲਹਾਲ ਕਾਤਲਾਂ ਦੇ ਨਾਂ ਪੁਲਿਸ ਦੇ ਖ਼ੁਲਾਸੇ ਮਗਰੋਂ ਹੀ ਸਾਹਮਣੇ ਆਉਣਗੇ।

Related Post