
ਥਾਣਾ ਕੋਤਵਾਲੀ ਨਾਭਾ ਪੁਲਸ ਕੀਤਾ 7 ਜਣਿਆਂ ਕੁੱਟਮਾਰ , ਖੋਹਾਂ ਖੂੰਜੀ ਕਰਨ ਤਹਿਤ ਕੇਸ ਦਰਜ
- by Jasbeer Singh
- June 24, 2025

ਥਾਣਾ ਕੋਤਵਾਲੀ ਨਾਭਾ ਪੁਲਸ ਕੀਤਾ 7 ਜਣਿਆਂ ਕੁੱਟਮਾਰ , ਖੋਹਾਂ ਖੂੰਜੀ ਕਰਨ ਤਹਿਤ ਕੇਸ ਦਰਜ ਨਾਭਾ, 24 ਜੂਨ : ਥਾਣਾ ਕੋਤਵਾਲੀ ਨਾਭਾ ਪੁਲਸ ਨੇ7 ਜਣਿਆਂ ਵਿਰੁੱਧ ਮਾਰਕੁੱਟ, ਮੋਬਾਇਲ, ਪਰਸ ਤੇ ਕੱਪੜਿਆਂ ਵਾਲਾ ਬੈਗ ਖੋਹਣ ਤਹਿਤ ਵੱਖ-ਵੱਖ ਧਾਰਾਵਾਂ 304, 115 (2), 126 (2), 351 (1,3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਕਿਹੜੇ ਕਿਹੜੇ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ ਰਾਜੇਸ਼ ਕੁਮਾਰ ਪੁੱਤਰ ਜਗਤ ਰਾਮ ਵਾਸੀ ਪਿੰਡ ਧੰਨਾਰੀ ਜਿਲਾ ਮੁਰਾਦਾਬਾਦ ਯੂ.ਪੀ, ਬਾਬੂ ਪੁੱਤਰ ਵਿਜੇ ਕੁਮਾਰ ਵਾਸੀ ਧੋਬੀ ਘਾਟ ਵਾਲੀ ਗਲੀ ਨਾਭਾ, ਆਰਿਫ ਪੁੱਤਰ ਨੰਨੇ ਖਾਨ ਹਾਲ ਵਾਸੀ ਰਾਜੂ ਦੀ ਦੁਕਾਨ ਨਵੀ ਸਬਜੀ ਮੰਡੀ ਨਾਭਾ, ਰਣਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਫੈਜਗੜ੍ਹ ਨਾਭਾ, ਜਗਸੀਰ ਸਿੰਘ ਪੁੱਤਰ ਭੋਲਾ ਰਾਮ ਵਾਸੀ ਨਿੂੳ ਬਾਲਮੀਕ ਬਸਤੀ ਨਾਭਾ, ਸਾਹਿਲ ਪੁੱਤਰ ਰਾਮ ਨਰੈਣ ਸਿੰਘ ਵਾਸੀ ਅਜੈਬ ਕਲੋਨੀ ਨਾਭਾ ਅਤੇ ਵਿਸ਼ਾਲ ਪੁੱਤਰ ਅਸ਼ੋਕ ਕੁਮਾਰ ਵਾਸੀ ਏਕਤਾ ਕਲੋਨੀ ਨਾਭਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਪਿੰਟੂ ਪੁੱਤਰ ਸੁਗਰੀਵ ਸਿੰਘ ਵਾਸੀ ਪਿੰਡ ਡਹਈਆ ਜਿਲਾ ਪ੍ਰਯਾਗਰਾਜ ਯੂ.ਪੀ ਹਾਲ ਫੈਕਟਰੀ ਸੁਪਰ ਫਾਈਨ ਰੋਹਟੀ ਪੁੱਲ ਨਾਭਾ ਨੇ ਦੱਸਿਆ ਕਿ 23 ਜੂਨ 2025 ਨੂੰ ਉਹ ਇਨਕਮ ਟੈਕਸ ਦਫਤਰ ਨਾਭਾ ਕੋਲ ਜਾ ਰਿਹਾ ਸੀ ਤਾਂ ਉਪਰੋਕਤ ਵਿਅਕਤੀ ਆਏ ਅਤੇ ਉਸਨੂੰ ਖਿੱਚ ਕੇ ਬੱਸ ਸਟੈਂਡ ਨਾਭਾ ਵੱਲ ਜਾਂਦੀ ਸੜ੍ਹਕ ਤੇ ਲੈ ਗਏ ਅਤੇ ਉਸਦੀ ਕੁੱਟਮਾਰ ਕੀਤੀ ਤੇ ਉਸਦਾ ਮੋਬਾਇਲ ਫੋਨ, ਪਰਸ ਤੇ ਕੱਪੜਿਆਂ ਵਾਲਾ ਬੈਗ ਵੀ ਖੋਹ ਕੇ ਲੈ ਗਏ।ਪਰਸ ਜਿਸ ਵਿਚ ਕਰੀਬ 10 ਹਜਾਰ ਰੁਪਏਵੀ ਸਨ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।