

ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਨਾਭਾ, 16 ਜੁਲਾਈ () : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਸਿ਼ਕਾਇਤਕਰਤਾ ਧਰਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਹੀਰਾ ਇਨਕਲੇਵ ਨਾਭਾ ਦੀ ਸਿ਼ਕਾਇਤ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 305 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਧਰਮ ਸਿੰਘ ਨੇ ਦੱਸਿਆ ਕਿ ਉਸਦਾ ਚਾਚਾ ਰਣਜੀਤ ਸਿੰਘ ਵਾਸੀ ਬੇਦੀਆ ਸਟ੍ਰੀਟ ਨਾਭਾ ਜੋ ਹੁਣ ਵਿਦੇਸ਼ ਵਿਚ ਰਹਿੰਦਾ ਹੈ ਦੇ ਮਕਾਨ ਦੀ ਦੇਖਰੇਖ ਉਸ ਵਲੋਂ ਹੀ ਕੀਤੀ ਜਾਂਦੀ ਹੈ ਤੇ 26 ਜੂਨ 2024 ਨੂੰ ਉਸਨੂੰ ਜਦੋਂ ਗੁਆਂਢੀਆਂ ਨੇਫੋਨ ਕਰਕੇ ਦੱਸਿਆ ਕਿ ਰਣਜੀਤ ਸਿੰਘ ਦੇ ਮਕਾਨ ਦੇ ਦਰਵਾਜ਼ੇ ਤਾਂ ਖੁੱਲ੍ਹੇ ਪਏ ਹਨ ਤਾਂ ਜਦੋਂ ਉਸਨੇ ਜਾ ਕੇ ਦੇਖਿਆ ਤਾਂ ਇਕ 12 ਬੋਰ ਸਿੰਗਲ ਬੈਰਲ ਰਾਈਫਲ, 1 ਰੌਂਦਾ ਦਾ ਡੱਬਾ, ਡੀ. ਵੀ. ਆਰ. ਅਤੇ ਐਲ. ਈ. ਡੀ. ਚੋਰੀ ਕਰ ਲਈ ਗਈ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।