ਥਾਣਾ ਕੋਤਵਾਲੀ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਮੋਬਾਇਲਾਂ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ
- by Admin
- May 26, 2025
ਥਾਣਾ ਕੋਤਵਾਲੀ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਮੋਬਾਇਲਾਂ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਪਟਿਆਲਾ, 26 ਮਈ : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਤੇ ਵੱਖ ਵੱਖ ਧਾਰਾਵਾਂ 303 (2), 304, 317 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਦੀਪ ਕੁਮਾਰ ਪੁੱਤਰ ਰਾਮ ਬਹਾਦਰ, ਰਵੀ ਨਾਥ ਪੁੱਤਰ ਕੁਲਵਿੰਦਰ ਸਿੰਘ ਵਾਸੀਆਨ ਕਿਰਾਏਦਾਰ ਜਨਕ ਰਾਜ ਕਲਵਾਨੂੰ ਗਿਆਨ ਕਲੋਨੀ ਸੂਲਰ ਪਟਿ, ਰਮਨ ਸ੍ਰੀਵਾਸਤਵ ਪੁੱਤਰ ਦਿਨੇਸ਼ ਵਾਸੀ ਦਸ਼ਮੇਸ਼ ਨਗਰ ਨੇੜੇ ਰਾਧਾ ਸੁਆਮੀ ਡੇਰਾ ਸੂਲਰ ਪਟਿਆਲਾ ਸ਼ਾਮਲ ਹਨ। ਕੀ ਹੈ ਸਮੁੱਚਾ ਮਾਮਲਾ : ਪੁਲਸ ਮੁਤਾਬਕ ਏ. ਐਸ. ਆਈ. ਮਸ਼ਹੂਰ ਸਿੰਘ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਟੀ-ਪੁਆਇੰਟ ਮਹਿੰਦਰਾ ਕਾਲਜ ਪਟਿਆਲਾ ਕੋਲ ਮੌਜੂਦ ਤਾਂ ਸੂਚਨਾ ਮਿਲੀ ਕਿ ਉਪਰੋਕਤ ਮੋਟਰਸਾਇਕਲ ਚੋਰੀ ਕਰਨ ਅਤੇ ਮੋਬਾਇਲ ਫੋਨ ਖੋਹ ਕਰਨ ਦੇ ਆਦੀ ਹਨ ਤੇ ਅੱਜ ਵੀ ਚੋਰੀ ਕੀਤੇ ਮੋਟਰਸਾਇਕਲ ਅਤੇ ਖੋਹ ਕੀਤੇ ਮੋਬਾਇਲ ਫੋਨ ਵੇਚਣ ਲਈ ਆਪਣੇ ਗ੍ਰਾਹਕ ਦੀ ਉਡੀਕ ਵਿੱਚ ਪੁਰਾਣੇ ਖੰਡਰ ਕੁਆਟਰ ਡਕਾਲਾ ਚੁੰਗੀ ਪਾਸ ਖੜ੍ਹੇ ਹਨ।ਜਿਸ ਤੇ ਜਦੋਂ ਰੇਡ ਕੀਤੀ ਗਈ ਤਾਂ 6 ਮੋਬਾਇਲ ਫੋਨ ਅਤੇ 1 ਮੋਟਰਸਾਇਕਲ ਬ੍ਰਾਮਦ ਹੋਇਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
