post

Jasbeer Singh

(Chief Editor)

crime

ਥਾਣਾ ਸਦਰ ਨਾਭਾ ਕੀਤਾ ਇਕ ਤੋਂ 10 ਗ੍ਰਾਮ ਚਿੱਟਾ ਬਰਾਮਦ

post-img

ਥਾਣਾ ਸਦਰ ਨਾਭਾ ਕੀਤਾ ਇਕ ਤੋਂ 10 ਗ੍ਰਾਮ ਚਿੱਟਾ ਬਰਾਮਦ ਨਾਭਾ, 14 ਜੂਨ 2025 : ਥਾਣਾ ਸਦਰ ਨਾਭਾ ਦੀ ਪੁਲਸ ਨੇ ਇਕ ਵਿਅਕਤੀ ਕੋਲੋਂ 10 ਗ੍ਰਾਮ ਚਿੱਟਾ, ਹੈਰੋਇਨ ਬਰਾਮਦ ਕੀਤੇ ਜਾਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬਿਕਰਮਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਸ਼ਾਮਲ ਹਨ। ਪੁਲਸ ਮੁਤਾਬਕ ਐਸ. ਆਈ. ਪਵਿੱਤਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਗੋਲ ਚੌਂਕ ਰੋਹਟੀ ਪੁਲ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਪਰੋਕ ਤ ਵਿਅਕਤੀ ਹੈਰੋਇਨ ਵੇਚਣ ਲਈ ਪਿੰਡ ਰੋਹਟਾ ਨੂੰ ਜਾਂਦੀ ਨਹਿਰ ਦੀ ਪਟੜ੍ਹੀ ਤੇ ਖੜ੍ਹਾ ਹੈ, ਜਿਸ ਤੇ ਜਦੋਂ ਰੇਡ ਕੀਤੀ ਗਈ ਤਾਂ 10 ਗ੍ਰਾਮ ਚਿੱਟਾ/ਹੈਰੋਇਨ ਬ੍ਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post