ਥਾਣਾ ਸਦਰ ਨਾਭਾ ਕੀਤਾ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਨਾਭਾ, 7 ਜੂਨ : ਥਾਣਾ ਸਦਰ ਨਾਭਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ 200 ਖੁੱਲ੍ਹੀਆਂ ਨਸ਼ੀਲੀਆਂ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਮਰਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਛੀਟਾਂਵਾਲਾ ਥਾਣਾ ਸਦਰ ਨਾਭਾ ਸ਼ਾਮਲ ਹਨ। ਪੁਲਸ ਮੁਤਾਬਕ ਏ. ਐਸ. ਆਈ. ਗਰਬੀਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਪੁਲ ਚੋਆ ਛੀਟਾਂਵਾਲਾ ਮੌਜੂਦ ਸੀ ਤਾਂ ਜਦੋਂ ਉਕਤ ਵਿਅਕਤੀ ਸਕੂਟਰੀ ਤੇ ਸਵਾਰ ਹੋ ਕੇ ਆ ਰਿਹਾ ਸੀ ਨੂੰ ਜਦੋਂ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਤਾਂ 200 ਖੁੱਲੀਆਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
