

ਥਾਣਾ ਸਦਰ ਨਾਭਾ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਨਾਭਾ, 4 ਜੁਲਾਈ () - ਥਾਣਾ ਸਦਰ ਨਾਭਾ ਦੀ ਪੁਲਿਸ ਨੇ ਸ਼ਿਕਾਇਤਕਰਤਾ ਗੁਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਤੁੰਗਾ ਥਾਣਾ ਸਦਰ ਨਾਭਾ ਦੀ ਸ਼ਿਕਾਇਤ ਦੇ ਅਧਾਰ ਤੇ ਧਾਰਾ 106, 281, 125 (ਏ), 125 (ਬੀ), 342 (2) ਬੀ. ਐਨ. ਐਸ. ਸੈਕਸ਼ਨ 180, 181 ਐਮ. ਵੀ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿੱਚ ਟਰੈਕਟਰ ਮਾਲਕ ਜਗਪਾਲ ਸਿੰਘ ਪੁੱਤਰ ਹਰਦੇਵ ਸਿੰਘ ਬਾਸੀ ਪਿੰਡ ਤੂੰਗਾ, ਟਰੈਕਟਰ ਡਰਾਈਵਰ ਮੋਹਿਤ ਪੁੱਤਰ ਛੋਟਾ ਲਾਲ ਵਾਸੀ ਅਲੋਕ ਨਗਰ ਜਿਲਾ ਲਖਮੀਪੁਰ ਖੀਰੀ ਯੂ. ਪੀ. ਸ਼ਾਮਿਲ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦੇਵ ਸਿੰਘ ਨੇ ਦੱਸਿਆ ਕਿ 3 ਜੁਲਾਈ ਨੂੰ ਜਦੋਂ ਉਹ ਪੁੱਲ ਡਰੇਨ ਹਸਨਪੁਰ ਕੋਲ ਨਰੇਗਾ ਲੇਬਰ ਦੀ ਹਾਜਰੀ ਲਗਵਾ ਰਿਹਾ ਸੀ ਤਾਂ ਟਰੈਕਟਰ ਮਾਲਕ ਜਗਪਾਲ ਸਿੰਘ ਨੇ ਆਪਣਾ ਟਰੈਕਟਰ ਮੋਹਿਤ ਨੂੰ ਫੜਾ ਦਿੱਤਾ, ਜਦੋਂ ਕਿ ਜਗਪਾਲ ਸਿੰਘ ਨੂੰ ਇਹ ਪਤਾ ਸੀ ਕਿ ਮੋਹਿਤ ਨੂੰ ਟਰੈਕਟਰ ਚਲਾਉਣ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਸ ਕੋਲ ਲਾਈਸਂਸ ਹੈ। ਜਦੋਂ ਮੋਹਿਤ ਨੇ ਟਰੈਕਟਰ ਤੇਜ਼ ਰਫਤਾਰ ਤੇ ਲਾਹਪਰਵਾਹੀ ਨਾਲ ਲਿਆ ਕੇ ਲੇਬਰ 'ਤੇ ਚੜਾ ਦਿੱਤਾ, ਜਿਸ ਕਾਰਨ ਹੋਈ ਦੁਰਘਟਨਾ ਵਿੱਚ ਦਰੋਪਤੀ ਪਤਨੀ ਭਾਗ ਸਿੰਘ ਵਾਸੀ ਹਿੰਮਤਪੁਰਾ ਅਤੇ ਜਰਨੈਲ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਤੂੰਗਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 15 ਦੇ ਕਰੀਬ ਹੋਰ ਮਜ਼ਦੂਰ ਵੀ ਗੰਭੀਰ ਜ਼ਖਮੀ ਹੋ ਗਏ ਜੋ ਕਿ ਸਿਵਿਲ ਹਸਪਤਾਲ ਨਾਭਾ ਵਿਖੇ ਇਲਾਜ ਲਈ ਦਾਖਲ ਹਨ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.