post

Jasbeer Singh

(Chief Editor)

National

ਖਾਲਿਸਤਾਨੀ ਕੋਣ ਤੋਂ ਜਾਂਚ ਕਰਨ ਲਈ ਪੁਲਸ ਨੇ ਟੈਲੀਗ੍ਰਾਮ ਨੂੰ ਪੱਤਰ ਲਿਖਿਆ

post-img

ਖਾਲਿਸਤਾਨੀ ਕੋਣ ਤੋਂ ਜਾਂਚ ਕਰਨ ਲਈ ਪੁਲਸ ਨੇ ਟੈਲੀਗ੍ਰਾਮ ਨੂੰ ਪੱਤਰ ਲਿਖਿਆ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਪੁਲਸ ਨੇ ਸੋਮਵਾਰ ਨੂੰ ਇੱਥੇ ਇੱਕ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਵਿੱਚ ਸੰਭਾਵਿਤ ਖਾਲਿਸਤਾਨੀ ਸਬੰਧਾਂ ਦੀ ਜਾਂਚ ਲਈ ਇੱਕ ਗਰੁੱਪ ਬਾਰੇ ਦੇ ਵੇਰਵੇ ਜਾਨਣ ਲਈ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਪੱਤਰ ਲਿਖਿਆ ਹੈ।ਜਿ਼ਕਰਯੋਗ ਹੈ ਕਿ ਰੋਹਿਨੀ ਦੇ ਪ੍ਰਸ਼ਾਂਤ ਵਿਹਾਰ ਖੇਤਰ ਵਿੱਚ ਐਤਵਾਰ ਸਵੇਰੇ ਸੀ. ਆਰ. ਪੀ. ਐਫ. ਸਕੂਲ ਕੋਲ ਇੱਕ ਧਮਾਕਾ ਹੋਇਆ ਸੀ। ਇਸ ਧਮਾਕੇ ’ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ ਪਰ ਇਕ ਸਾਈਨ ਬੋਰਡ, ਨੇੜਲੀਆਂ ਦੁਕਾਨਾਂ ਦੇ ਹੋਰਡਿੰਗ ਅਤੇ ਮੌਕੇ ’ਤੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਨੁਕਸਾਨੇ ਗਏ।

Related Post

Instagram