
Patiala News
0
ਜਗਮੋਹਨ ਸਿੰਘ ਚੌਹਾਨ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਹਲਕੇ ਐਸ.ਸੀ. ਵਿੰਗ ਦੇ ਕੋਆਰਡੀਨੇਟਰ ਨਿਯੁਕਤ
- by Jasbeer Singh
- March 23, 2024

ਪਟਿਆਲਾ, 23 ਮਾਰਚ (ਜਸਬੀਰ): ਪਿਛਲੇ ਕਾਫੀ ਸਮੇਂ ਤੋਂ ਪਾਰਟੀ ਨੂੰ ਮਜਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਦਾ ਘਰ ਘਰ ਪ੍ਰਚਾਰ ਕਰਨ ਵਾਲੇ ਦਲਿਤ ਆਗੂ ਜਗਮੋਹਨ ਸਿੰਘ ਚੌਹਾਨ ਨੂੰ ਆਮ ਆਦਮੀ ਪਾਰਟੀ ਨੇ ਪਟਿਆਲਾ ਸ਼ਹਿਰੀ ਹਲਕੇ ਦਾ ਐਸ.ਸੀ. ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਉਹ ਅਜੇ ਤੱਕ ਇੱਕ ਵਾਲੰਟੀਅਰ ਵਜੋਂ ਕੰਮ ਕਰ ਰਹੇ ਸਨ। ਆਪ ਆਗੂ ਜਗਮੋਹਨ ਸਿੰਘ ਚੌਹਾਨ ਦੀ ਨਿਯੁਕਤੀ ਕਰਨ ਤੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਾਰਜਕਾਰੀ ਸੂਬਾ ਪ੍ਰਧਾਨ ਪਿ੍ਰੰਸੀਪਲ ਬੁਧਰਾਮ ਜੀ ਰਾਸਟਰੀ ਸੰਗਠਨ ਇੰਚਾਰਜ ਸੰਦੀਪ ਪਾਠਕ ਰਾਜ ਸਭਾ ਮੈਂਬਰ ਅਤੇ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਲਈ ਪਾਰਟੀ ਵੱਲੋਂ ਲਾਈ ਗਈ ਜਿੰਮੇਵਾਰੀ ਨੂੰ ਪਹਿਲਾਂ ਦੀ ਤਰ੍ਹਾਂ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।