
ਕੋਤਵਾਲੀ ਪੁਲਸ ਨੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਸ਼ਰਾਬ ਦੀਆਂ 132 ਬੋਤਲਾਂ ਕੀਤੀਆਂ ਬਰਾਮਦ
- by Jasbeer Singh
- March 23, 2024

ਪਟਿਆਲਾ, 23 ਮਾਰਚ (ਜਸਬੀਰ) : ਸੰਗਰੂਰ ਜਿਲੇ ਵਿਚ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 21 ਮੌਤਾਂ ਦੇ ਕਾਂਡ ਤੋਂ ਬਾਅਦ ਪਟਿਆਲਾ ਪੁਲਸ ਨੇ ਸ਼ਰਾਬ ਤਸਕਰਾਂ ਦੇ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਕੱਲੀ ਥਾਣਾ ਕੋਤਵਾਲੀ ਦੀ ਪੁਲਸ ਨੇ ਐਸ.ਐਚ.ਓ. ਇੰਸ: ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਦੋ ਵੱਖ ਵੱਖ ਮਾਮਲਿਆ ਵਿਚ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਤੋਂ ਸ਼ਰਾਬ ਦੀਆਂ 132 ਬੋਤਲਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸ.ਐਚ.ਓ. ਇੰਸ: ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲੇ ਕੇਸ ਵਿਚ ਅਮਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਖਲੀਫਾ ਕੋਠੀ ਨੇੜੇ ਸਫਾਬਾਦੀ ਗੇਟ ਪਟਿਆਲਾ ਨੂੰ ਗਿ੍ਰਫਤਾਰ ਕੀਤਾ ਗਿਆ। ਜਿਸ ਤੋਂ ਸ਼ਰਾਬ ਦੀਆਂ 72 ਬੋਤਲਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਪਵਨ ਕੁਮਾਰ ਪੁਲਸ ਪਾਰਟੀ ਸਮੇਤ ਸਨੋਰ ਅੱਡਾ ਪਟਿਆਲਾ ਦੇ ਕੋਲ ਮੌਜੂੁਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਘਰ ਦੇ ਬਾਹਰ ਖਾਲੀ ਪਲਾਟ ਵਿਚ ਸ਼ਰਾਬ ਵੇਚ ਰਿਹਾ ਹੈ ਤਾਂ ਪੁਲਸ ਨੇ ਰੇਡ ਮਾਰਕੇ ਸ਼ਰਾਬ ਦੀਆਂ 72 ਬੋਤਲਾਂ ਬਰਾਮਦ ਕੀਤੀਆਂ। ਜਿਸ ਦੇ ਖਿਲਾਫ ਐਕਸਾਈਜ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਕੇਸ ਵਿਚ ਅਸ਼ੋਕ ਕੁਮਾਰ ਪੁੱਤਰ ਰਾਧਾ �ਿਸ਼ਨ ਵਾਸੀ ਨੇੜੇ ਗੁਰਦੁਅਰਾ ਭਾਈ ਜੱਸਾ ਸਿੰਘ ਮਥੁਰਾ ਕਲੋਨੀ ਪਟਿਆਲਾ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੌਲਦਾਰ ਹਰਨਾਮ ਸਿੰਘ ਪੁਲਸ ਪਾਰਟੀ ਸਮੇਤ ਸਨੋਰੀ ਅੱਡਾ ਪਟਿਆਲਾ ਦੇ ਕੋਲ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਮਹਿੰਗੇ ਭਾਅ ਵਿਚ ਵੇਚਣ ਵਿਚ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਤਾਂ ਪੁਲਸ ਨੇ ਮੌਕੇ ‘ਤੇ ਰੇਡ ਕਰਕੇ ਸ਼ਰਾਬ ਦੀਆਂ 60 ਬੋਤਲਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਦੋਨਾ ਮਾਮਲਿਆਂ ਵਿਚ ਅੱਗੇ ਜਾਂਚ ਜਾਰੀ ਹੈ। ਇਸੇ ਤਰ੍ਹਾਂ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਘਰ ’ਤੇ ਰੇਡ ਮਾਰ ਕੇ ਨਾਜਾਇਜ਼ ਸਰਾਬ ਦੀਆਂ 7 ਬੋਤਲਾਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿਚ ਜਤਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਕਾਲਵਾ ਥਾਣਾ ਅਨਾਜ ਮੰਡੀ ਪਟਿਆਲਾ ਦੇ ਖਿਲਾਫ ਐਕਸਾਈਜ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਏ.ਐਸ.ਆਈ. ਬੂਟਾ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਫੱਗਣਮਾਜਰਾ ਦੇ ਕੋਲ ਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਘਰ ਵਿਚ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਆਦੀ ਹੈ, ਪੁਲਸ ਨੇ ਘਰ ’ਤੇ ਰੇਡ ਮਾਰ ਕੇ ਨਾਜਾਇਜ਼ ਸ਼ਰਾਬ ਦੀਆਂ 7 ਬੋਤਲਾਂ ਬਰਾਮਦ ਕੀਤੀਆਂ ਗਈਆਂ।