July 6, 2024 00:44:47
post

Jasbeer Singh

(Chief Editor)

Patiala News

ਹਲਕਾ ਘਨੌਰ ਤੇ ਸਨੌਰ ਵਿਖੇ 12 ਅਪੈ੍ਰਲ ਨੂੰ ਪਹੁੰਚੇਗੀ ਪੰਜਾਬ ਬਚਾਓ ਯਾਤਰਾ’ : ਹਰਿੰਦਰਪਾਲ ਚੰਦੂਮਾਜਰਾ

post-img

ਪਟਿਆਲਾ, 26 ਮਾਰਚ (ਜਸਬੀਰ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਵਿਖੇ ਇਕ ਤੋਂ ਬਾਅਦ ਇਕ ਕਈ ਵਰਕਰ ਮਿਲਣੀਆਂ ਕੀਤੀਆਂ ਤੇ ਐਲਾਨ ਕੀਤਾ ਕਿ ਹਲਕਾ ਘਨੌਰ ਤੇ ਸਨੌਰ ਵਿਚ ਪੰਜਾਬ ਬਚਾਓ ਯਾਤਰਾ 12 ਅਪੈ੍ਰਲ ਨੂੰ ਪਹੁੰਚੇਗੀ। ਉਨ੍ਹਾਂ ਕਿਹਾ ਕਿ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਸੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਵਿਚ ਵੱਡਾ ਉਤਸ਼ਾਹ ਹੈ ਕਿਉਕਿ ਅਕਾਲੀ ਦਲ ਦੇ ਵਰਕਰ ਅਤੇ ਆਗੂ ਹਮੇਸ਼ਾਂ ਜੁਝਾਰੂ ਰਹੇ ਹਨ ਕਿਉਕਿ ਜਿਸ ਤਰ੍ਹਾਂ ਹੁਣ ਪਹਿਲਾਂ ਕਾਂਗਰਸ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਵਲੋਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ ਨੂੰ ਬਚਾਉਣ ਲਈ ਹੁਣ ਪੰਜਾਬ ਦਾ ਨੌਜਵਾਨ ਸ਼ੋ੍ਰਮਣੀ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋਣ ਜਾ ਰਿਹਾ ਹੈ ਕਿਉਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਸ਼ੋ੍ਰਮਣੀ ਅਕਾਲੀ ਦਲ ਹੀ ਉਨ੍ਹਾਂ ਦੀ ਆਪਣੀ ਪਾਰਟੀ ਹੈ ਕਿਉਕਿ ਬਾਕੀ ਪਾਰਟੀਆਂ ਦਾ ਰਿਮੋਟ ਕੰਟਰੋਲ ਦਿੱਲੀ ’ਚ ਬੈਠੇ ਉਨ੍ਹਾਂ ਦੀ ਹਾਈਕਮਾਨ ਦੇ ਕੋਲ ਹੈ ਜਦੋਂ ਕਿ ਪੰਜਾਬ ਬਾਰੇ ਸਹੀ ਫ਼ੈਸਲੇ ਸਿਰਫ਼ ਅਕਾਲੀ ਦਲ ਹੀ ਲੈ ਸਕਦਾ ਹੈ। ਹਰਿੰਦਰਪਾਲ ਚੰਦੂਮਾਜਰਾ ਨੇ ਸੰਗਰੂਰ ਵਿਖੇ ਜਹਿਰੀਲੀ ਸ਼ਰਾਬ ਨਾਲ ਦੋ ਦਰਜਨ ਤੋਂ ਵਧ ਹੋਈਆਂ ਮੌਤਾਂ ’ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਇਸਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਆਪਣੀ ਜਿੰਮੇਵਾਰੀ ਲੈ ਕੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਜ਼ਿਲਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਗੁਰਜੀਤ ਸਿੰਘ ਉਪਲੀ, ਗੁਲਜ਼ਾਰ ਸਿੰਘ, ਸੰਤੋਸ਼ ਮਿਗਲਾਨੀ, ਸ਼ੇਰ ਸਿੰਘ ਪੰਜੇਟਾ, ਕੈਪਟਨ ਖੁਸ਼ਵੰਤ ਸਿੰਘ, ਪਰਮਜੀਤ ਸਿੰਘ ਮਹਿਮੂਦਪੁਰ, ਗੁਰਪ੍ਰੀਤ ਸਿੰਘ ਪੂਨੀਆਂ, ਕੁਲਦੀਪ ਸਿੰਘ ਉਲਟਪੁਰ, ਹਰਚੰਦ ਸਿੰਘ ਮਹਿਮੂਦਪੁਰ, ਰਾਮ ਸਿੰਘ ਨੈਣਾ, ਰਾਮ ਸਿੰਘ ਭੱਟੀਆਂ, ਗੁਰਜੀਤ ਸਿੰਘ ਭੱਟੀਆਂ, ਕਰਨੈਲ ਸਿੰਘ ਉਪਲੀ, ਹਰਪਾਲ ਸਿੰਘ ਸੰਧਰ, ਜੋਗਾ ਸਿੰਘ ਸ਼ਾਦੀਪੁਰ, ਸੁਰਜੀਤ ਸਿੰਘ ਪਰੋੜ ਅਤੇ ਹਰਮੇਸ਼ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।   

Related Post