
ਹਲਕਾ ਸਨੋਰ ਵਿਚ ਅਕਾਲੀ ਦੀ ਪੰਜਾਬ ਬਚਾਉ ਯਾਤਰਾ ਦਾ ਲੋਕਾਂ ਨੇ ਥਾਂ ਥਾਂ ‘ਤੇ ਕੀਤਾ ਗਰਮ ਜ਼ੋਸ਼ੀ ਨਾਲ ਸਵਾਗਤ
- by Jasbeer Singh
- April 3, 2024

ਪਟਿਆਲਾ, 3 ਅਪ੍ਰੈਲ (ਜਸਬੀਰ) : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਉ ਯਾਤਰਾ ਅੱਜ ਪਟਿਆਲਾ ਜਿਲੇ ਵਿਚ ਪ੍ਰਵੇਸ਼ ਕਰ ਗਈ ਅਤੇ ਸਭ ਤੋਂ ਪਹਿਲਾਂ ਹਲਕਾ ਸਨੋਰ ਵਿਖੇ ਪਹੁੰਚੀ ਜਿਥੇ ਹਲਕਾ ਇੰਚਾਰਜ਼ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਯਾਤਰਾ ਦਾ ਥਾਂ ਥਾਂ ‘ਤੇ ਲੋਕਾਂ ਨੇ ਸੜ੍ਹਕਾਂ ’ਤੇ ਆ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਹਰ ਪਿੰਡ ਅਤੇ ਕਸਬੇ ਵਿਚ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਪਣੇ ਹਰਮਨ ਪਿਆਰੇ ਆਗੂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਨਿਕਲ ਕੇ ਸਵਾਗਤ ਕੀਤਾ। ਬੜੀ ਦੇਰ ਬਾਅਦ ਹਲਕਾ ਸਨੋਰ ਵਿਚ ਅਕਾਲੀ ਰੰਗ ਵਿਚ ਰੰਗਿਆ ਦੇਖਿਆ ਗਿਆ। ਸਨੋਰ ਦੇ ਵਰਕਰ ਅਤੇ ਆਗੂਆਂ ਦੇ ਉਤਸ਼ਾਹ ਨੇ ਰਾਜਨੀਤੀ ਵਿਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਕਿਉਂਕਿ ਜਿਸ ਤਰ੍ਹਾਂ ਦਾ ਅਕਾਲੀ ਦਲ ਦੀ ਪੰਜਾਬ ਬਚਾਉ ਯਾਤਰਾ ਨੂੰ ਹੁਲਾਰਾ ਮਿਲਿਆ, ਉਸ ਤੋਂ ਰਾਜਨੀਤਕ ਮਾਹਿਰ ਵੀ ਕਾਫੀ ਹੈਰਾਨ ਸਨ। ਇਸ ਹਲਕੇ ਵਿਚ ਪਿਛਲੇ 8 ਸਾਲ ਤੋਂ ਨੌਜਵਾਨ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਲੋਕਾਂ ਵਿਚ ਵਿਚਰ ਰਹੇ ਹਨ, ਉਨ੍ਹਾਂ ਨੇ ਪੰਜ ਸਾਲਾਂ ਵਿਚ ਹਲਕੇ ਦੀਆਂ ਜਿਥੇ ਵਿਧਾਨ ਸਭਾ ਵਿਚ ਅਵਾਜ਼ ਨੂੰ ਬੁਲੰਦ ਕੀਤਾ ਉਥੇ ਹੁਣ ਹਲਕੇ ਦੇ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਦੀ ਤੁਲਨਾ ਵੀ ਕਰਨ ਲੱਗ ਪਏ ਹਨ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਅਤਿੰਮ ਤਿੰਨ ਮਹੀਨੇ ਵਿਚ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਜਿਸ ਵਿਚ ਉਨ੍ਹਾਂ ਨੇ ਭੁਨਰਹੇੜੀ ਬੀ.ਡੀ.ਪੀ.ਓ .ਆਫਿਸ ਨੂੰ ਪਟਿਆਲਾ ਤੋਂ ਬਦਲ ਕੇ ਭੁਨਰਹੇੜੀ ਵਿਖੇ ਸਿਫਟ ਕਰਵਾਇਆ, ਦੁਧਣ ਸਾਧਾ ਨੂੰ ਸਬ ਡਿਵੀਜਨ ਦਾ ਦਰਜਾ ਦਿਵਾਇਆ, 500 ਤੋਂ ਜਿਆਦਾ ਟਿਉਬਵੈਲ ਕੁਨਕੈਸ਼ਨ ਕਿਸਾਨਾ ਨੂੰ ਦਿਵਾਏ, ਗੁਰਦੁਆਰਾ ਨੌਵੀ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਨੈਸ਼ਨਲ ਹਾਈਵੇ ਵਿਚੋਂ ਲਾਂਘਾ ਬਣਾਇਆ ਅਤੇ ਸਿੰਚਾਈ ਸਿਸਟਮ ਲਈ 100 ਕਰੋੜ ਦਾ ਪ੍ਰਾਜੈਕਟ ਮਨਜੂਰ ਤੱਕ ਕਰਵਾ ਲਿਆ ਸੀ। ਇਸ ਦੇ ਨਾਲ ਹਲਕੇ ਵਿਚ ਡੇਰਿਆਂ ਤੱਕ ਨੂੰ ਸੜ੍ਹਕਾਂ ਲਗਵਾ ਦਿੱਤੀਆਂ ਸਨ। ਇਹੀ ਕਾਰਨ ਹੈ ਕਿ ਹਲਕੇ ਦੇ ਲੋਕ ਚੰਦੂਮਾਜਰਾ ਪਰਿਵਾਰ ਦੀ ਲੋਕਾਂ ਪ੍ਰਤੀ ਜਵਾਬਦੇਹੀ ਅਤੇ ਜਨਤਕ ਕੰਮਾਂ ਨੂੰ ਦਿੱਤੀ ਜਾਣ ਵਾਲੀ ਪਹਿਲ ਦੇ ਕਾਰਨ ਫੇਰ ਤੋਂ ਅਕਾਲੀ ਦਲ ਨਾਲ ਜੁੜਨ ਲੱਗ ਪਏ ਹਨ। ਇਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕਾ ਸਨੋਰ ਦੇ ਲੋਕਾਂ ਦੇ ਦਿਲਾਂ ਵਿਚ ਆਪਣੀ ਵਿਸ਼ੇਸ ਥਾਂ ਬਣਾਈ ਹੋਈ ਹੈ। ਇਸ ਦੇ ਲਈ ਨੌਜਵਾਨ ਆਗੂ ਸ਼ਲਾਘਾ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਹਲਕਾ ਸਨੋਰ ਦੇ ਲੋਕ ਹਮੇਸ਼ਾਂ ਹੀ ਅਕਾਲੀ ਦਲ ਦੇ ਨਾਲ ਖੜੇ ਹਨ ਅਤੇ ਅੱਜ ਵਰਕਰਾਂ ਅਤੇ ਆਗੂਆਂ ਦੇ ਉਤਸ਼ਾਹ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਆਪਣੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੇ ਨਾਲ ਡੱਟ ਕੇ ਖੜੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਨਤੀਜੇ ਅਕਾਲੀ ਦਲ ਦੇ ਪੱਖ ਵਿਚ ਆਉਣਗੇ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਜਿੱਤ ਹਾਰ ਦੀ ਨਹੀਂ ਸਗੋਂ ਪੰਜਾਬੀਆਂ ਦੀ ਅਣਖ ਅਤੇ ਗੈਰਤ ਲੜਾਈ ਹੈ ਅਤੇ ਪੰਜਾਬੀਆਂ ਨੇ ਆਪਣੀ ਅਣਖ ਅਤੇ ਗੈਰਤ ’ਤੇ ਕਿਸੇ ਨੂੰ ਹਮਲਾ ਨਹੀਂ ਕਰਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਨੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਹਲਕੇ ਵਿਚ ਭੇਜਿਆ ਸੀ ਅਤੇ ਹਲਕੇ ਦੇ ਹਰੇਕ ਪਿੰਡ ਅਤੇ ਘਰ ਨਾਲ ਉਨ੍ਹਾਂ ਦਾ ਪਰਿਵਾਰਕ ਰਿਸ਼ਤਾ ਹੈ, ਜੋ ਪਿਛਲੇ ਤਿੰਨ ਦਹਾਕੇ ਤੋਂ ਪੀੜ੍ਹੀ ਦਰ ਪੀੜ੍ਹੀ ਚਲਿਆ ਆ ਰਿਹਾ ਹੈ। ਅਕਾਲੀ ਦਲ ਅਤੇ ਹਲਕੇ ਦੇ ਲੋਕ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਪੰਜਾਬ ਦੇ ਹੱਕ ਖੋਹੇ ਜਾ ਰਹੇ ਹਨ ਪੰਜਾਬ ਦੇ ਨੌਜਵਾਨਾ ’ਤੇ ਐਨ.ਐਸ.ਏ ਲਗਾਈ ਜਾ ਰਹੀ ਹੈ, ਪੰਜਾਬ ਨੂੰ ਬੀ.ਐਸ.ਐਫ. ਦੇ ਹਵਾਲੇ ਕੀਤਾ ਜਾ ਰਿਹਾ ਹੈ, ਪੰਜਾਬ ਤੋਂ ਬੀ.ਬੀ.ਐਮ.ਬੀ. ਵਿਚ ਸਥਾਈ ਮੈਂਬਰਸ਼ਿਪ ਖੋਹ ਲਈ ਗਈ, ਕੇਂਦਰ ਨੇ ਸਾਡਾ ਆਰ.ਡੀ.ਐਫ. ਖੋਹ ਲਿਆ ਇਹ ਲੜਾਈ ਹੁਣ ਦਿੱਲੀ ਬਨਾਮ ਪੰਜਾਬ ਦੀ ਹੈ। ਉਨ੍ਹਾਂ ਕਿਹਾ ਕਿ ਅੱਜ ਇਤਿਹਾਸਕ ਸਮਾਂ ਹੈ, ਜਦੋਂ ਪੰਜਾਬ ਦੀ ਰਾਜਨੀਤੀ ਇੱਕ ਨਵੇ ਯੁਗ ਵਿਚ ਪ੍ਰਵੇਸ਼ ਕਰ ਰਹੀ ਹੈ ਇਸ ਯੁਗ ਵਿਚ ਕੇਂਦਰ ਦੇ ਹੱਥਾਂ ਵਿਚ ਖੇਡਣ ਵਾਲੀਆਂ ਅਤੇ ਲੋਕਾਂ ਦੇ ਹਿੱਤਾਂ ’ਤੇ ਪਹਿਰਾ ਦੇਣ ਵਾਲੀਆਂ ਪਾਰਟੀਆਂ ਦੀ ਸਥਿਤੀ ਲੋਕਾਂ ਦੇ ਸਾਹਮਣੇ ਸਪੱਸ਼ਟ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕ ਹਮੇਸਾਂ ਪੰਜਾਬੀਆਂ ਦੇ ਹਿੱਤਾਂ ’ਤੇ ਪਹਿਰਾ ਦੇਣ ਵਾਲੀ ਪਾਰਟੀ ਦੇ ਨਾਲ ਚੱਲੇ ਹਨ ਅਤੇ ਅੱਜ ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਪੰਥ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿਚ ਜਿਹੜਾ ਡੱਟ ਕੇ ਖੜਨ ਦਾ ਐਲਾਨ ਕੀਤਾ ਹੈ, ਉਸ ਦੇ ਕਾਰਨ ਹੁਣ ਪੰਜਾਬ ਦੇ ਲੋਕਾਂ ਨੇ ਵੀ ਅਕਾਲੀ ਦਲ ਦੇ ਹੱਕ ਵਿਚ ਡੱਟ ਕੇ ਖੜਨ ਦਾ ਫੈਸਲਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਹਲਕਾ ਸਨੋਰ ਦੀ ਗੱਲ ਹੈ ਤਾਂ ਸੜ੍ਹਕਾਂ ’ਤੇ ਝੂਲਦੇ ਨਿਸ਼ਾਨ ਸਾਰੀ ਕਹਾਣੀ ਆਪ ਬਿਆਨ ਕਰ ਰਹੇ ਹਨ। ਇਸ ਮੌਕੇ ਜਿਲਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਪ੍ਰੋ .ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸ਼ੋ੍ਰਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਜਸਮੇਰ ਸਿੰਘ ਲਾਛੜੂ, ਜਤਿੰਦਰ ਸਿੰਘ ਪਹਾੜੀਪੁਰ, ਜਸਪਿੰਦਰ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਬੱਤਾ,ਸੁਖਬੀਰ ਸਿੰਘ ਅਬਲੋਵਾਲ, ਸੁਖਵਿੰਦਰਪਾਲ ਸਿੰਘ ਮਿੰਟਾ,ਅਕਾਸ ਬੋਕਸਰ,ਸੁਖਬੀਰ ਸਨੋਰ, ਪਲਵਿੰਦਰ ਸਿੰਘ ਰਿੰਕੂ, ਜਸਵਿੰਦਰਪਾਲ ਸਿੰਘ ਚੱਢਾ, ਦਵਿੰਦਪਾਲ ਸਿੰਘ ਚੱਢਾ, ਸਾਬੀ ਚੱਢਾ,ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਜਗਜੀਤ ਸਿੰਘ ਕੌਲੀ, ਅਵਤਾਰ ਸਿੰਘ ਘਲੌੜੀ, ਜਸਪ੍ਰੀਤ ਸਿੰਘ ਬੱਤਾ, ਤੇਜਿੰਦਰ ਸਿੰਘ ਰਿਣਵਾਂ, ਤਰਸੇਮ ਸਿੰਘ ਕੋਟਲਾ, ਕੁਲਦੀਪ ਸਿੰਘ ਹਰਪਾਲਪੁਰ, ਕੈਪਟਨ ਖੁਸ਼ਵੰਤ ਸਿੰਘ, ਗੁਰਜੀਤ ਸਿੰਘ ਉਪਲੀ, ਗੁਰਮਿੰਦਰ ਸਿੰਘ ਲਾਡੀ ਪੰਜੌਲਾ, ਹਰੀ ਸਿੰਘ ਪ੍ਰਧਾਨ ਸੁਰਿੰਦਰ ਪੰਜੌਲਾ, ਹਰਫੂਲ ਸਿੰਘ ਬੋਸਰ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਬਿਕਰਮ ਸਿੰਘ ਫਰੀਦਪੁਰ, ਭਰਪੂਰ ਸਿੰਘ ਮਹਿਤਾਬਗੜ੍ਹ, ਗੁਰਬਖਸ਼ ਸਿੰਘ ਟਿਵਾਣਾ, ਪ੍ਰੀਤਮ ਸਿੰਘ ਸਨੌਰ, ਗੁਰਜੰਟ ਸਿੰਘ ਨੂਰਖੇੜੀਆਂ, ਲਾਡੀ ਪਹਾੜੀਪੁਰ, ਹਰਪਾਲ ਸਿੰਘ ਸੰਧਰ, ਸੋਨੀ ਛੰਨਾ, ਹਰਚੰਦ ਸਿੰਘ ਮਹਿਮੂਦਪੁਰ, ਸੋਮ ਨਾਥ ਪੰਜੌਲਾ, ਪਰਮਜੀਤ ਸਿੰਘ ਮਹਿਮੂਦਪੁਰ, ਅਕਾਸ਼ਦੀਪ ਸਿੰਘ ਨੌਰੰਗਵਾਲ, ਪਰਮਜੀਤ ਸਿੰਘ ਰੱਤਾਖੇੜਾ, ਤਰਨਵੀਰ ਸਿੰਘ ਮੰਡੀ, ਜਤਿੰਦਰ ਸਿੰਘ ਮੁਹੱਬਤਪੁਰ, ਗੁਰਵੀਰ ਸਿੰਘ ਜੋਗੀਪੁਰ, ਰਾਜਵੀਰ ਸਿੰਘ ਬੰਟੀ, ਮੁਖਵਿੰਦਰ ਸਿੰਘ ਭੰਬੂਆ, ਨਿਰਮਲ ਸਿੰਘ ਕਰਤਾਰਪੁਰ, ਗੁਰਦਰਸ਼ਨ ਸਿੰਘ ਗਾਂਧੀ, ਗੁਲਜ਼ਾਰ ਸਿੰਘ ਭੁੰਨਰਹੇੜੀ, ਸ਼ੇਰ ਸਿੰਘ ਪੰਜੇਟਾ, ਜਰਨੈਲ ਸਿੰਘ ਰਾਠੌਰ, ਸੁਖਦੇਵ ਸਿੰਘ ਅਲੀਪੁਰ, ਬੀਬੀ ਮਹਿੰਦਰ ਕੌਰ, ਅੰਮਿ੍ਰਤ ਚੂਹੰਟ, , ਗੁਰਬਾਜ ਸਿੰਘ ਪੂਨੀਆਂ, ਕੁਲਦੀਪ ਸਿੰਘ ਚੌਰਾ, ਗੁਰਵਿੰਦਰ ਸਿੰਘ ਮਿੱਠੂਮਾਜਰਾ, ਖੁਸ਼ਵਿੰਦਰ ਸਿੰਘ ਮੰਡੀ, ਮਨਦੀਪ ਸਿੰਘ ਬੱਤੀ, ਜਸਵੰਤ ਸਿੰਘ ਖੋਖਰ, ਸੋਨੂੰ ਮੁਰਾਦਪੁਰਾ ਵੀ ਹਾਜ਼ਰ ਸਨ।