
ਸੁਖਬੀਰ ਸਿੰਘ ਅਬਲੋਵਾਲ ਦੀ ਅਗਵਾਈ ਹੇਠ ਪੰਜਾਬ ਬਚਾਉ ਯਾਤਰਾ ਦਾ ਅਕਾਲੀ ਵਰਕਰਾਂ ਨੇ ਕੀਤਾ ਗਰਮਜੋਸ਼ੀ ਨਾਲ ਸਵਾਗਤ
- by Jasbeer Singh
- April 5, 2024

ਪਟਿਆਲਾ, 5 ਅਪ੍ਰੈਲ (ਜਸਬੀਰ) : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਕੱਢੀ ਗਈ ਪੰਜਾਬ ਬਚਾਉ ਯਾਤਰਾ ਦਾ ਸ਼ੋ੍ਰਮਣੀ ਅਕਾਲੀ ਦਲ ਦੇ ਜਿਲਾ ਸਕੱਤਰ ਜਨਰਲ ਸੁਖਬੀਰ ਸਿੰਘ ਅਬਲੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਅਤੇ ਆਗੂਆਂ ਨੇ ਗਰਮ ਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ। ਵਰਕਰਾਂ ਦੇ ਉਤਸ਼ਾਹ ਤੋਂ ਗਦ ਗਦ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਅਬਲੋਵਾਲ ਨੂੰ ਖੁਦ ਯਾਤਰਾ ਰੋਕ ਕੇ ਸਨਮਾਨਤ ਕੀਤਾ ਤੇ ਕਿਹਾ ਕਿ ਸੁਖਬੀਰ ਸਿੰਘ ਅਬਲੋਵਾਲ ਵਰਗੇ ਜੁਝਾਰੂ ਆਗੂ ਪਾਰਟੀ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਇਸ ਅਕਾਲੀ ਵਰਕਰਾਂ ਦਾ ਸੜ੍ਹਕਾਂ ‘ਤੇ ਆ ਕੇ ਯਾਤਰਾ ਦਾ ਸਵਾਗਤ ਕਰਨ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਮੁੜ ਤੋਂ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋ ਰਹੇ ਹਨ। ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਰਟੀ ਪ੍ਰਧਾਨ ਨੂੰ ਜਾਣੂ ਕਰਵਾਇਆ ਕਿ ਸੁਖਬੀਰ ਸਿੰਘ ਅਬਲੋਵਾਲ ਜਮੀਨ ਨਾਲ ਜੁੜੇ ਆਗੂ ਹਨ ਅਤੇ ਉਨ੍ਹਾਂ ਦੀ ਪਟਿਆਲਾ ਜਿਲਾ ਹੀ ਨਹੀਂ ਸਗੋਂ ਪੰਜਾਬ ਦੇ ਕਈ ਇਲਾਕਿਆਂ ’’ਤੇ ਮਜਬੂਤ ਪਕੜ ਹੈ। ਇਸ ਮੌਕੇ ਸੁਖਬੀਰ ਅਬਲੋਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਮੁੜ ਤੋਂ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋ ਚੁੱਕੇ ਹਨ ਅਤੇ ਯਾਤਰਾ ਦੇ ਦੌਰਾਨ ਵਿਸ਼ੇਸ ਤੋਰ ’ਤੇ ਹਲਕਾ ਸਨੋਰ ਵਿਚ ਲੋਕਾਂ ਨੇ ਹਰ ਤਰ੍ਹਾਂ ਦੀ ਧੜੇਬੰਦੀ ਤੋਂ ਉਪਰ ਉਠ ਕੇ ਸੜ੍ਹਕਾਂ ’ਤੇ ਆ ਕੇ ਯਾਤਰਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਅਕਾਲੀ ਦਲ ਦੇ ਪ੍ਰਤੀ ਵਿਸੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਗੁਰਵਿੰਦਰ ਸਿੰਘ ਕਾਠਗੜ੍ਹ, ਮਦਨ ਕਾਠਗੜ੍ਹ, ਗੁਰਦਰਸ਼ਨ ਸਿੰਘ ਗਾਂਧੀ, ਕੁਲਦੀਪ ਸਿੰਘ ਅਸਮਾਨਪੁਰ, ਅਮਰਜੀਤ ਸਿੰਘ ਪੰਜੇਟਾ, ਪੂਰਨ ਸਿੰਘ, ਰਾਜਾ ਸਿੰਘ, ਅਸੋਕ ਕੁਮਾਰ ਭੁਨਰਹੇੜੀ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।