
ਭਾਜਪਾ ਆਗੁੂ ਪ੍ਰੋ. ਸੁਮੇਰ ਸਿੰਘ ਸੀੜਾ ਅੱਜ ਹੋਣਗੇ ਅਕਾਲੀ ਦਲ ਵਿਚ ਸ਼ਾਮਲ
- by Jasbeer Singh
- April 10, 2024

ਪਟਿਆਲਾ, 9 ਅਪ੍ਰੈਲ (ਜਸਬੀਰ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਐਗਜੈਕਟਿਵ ਮੈਂਬਰ ਪ੍ਰੋ. ਸੁਮੇਰ ਸਿੰਘ ਸੀੜਾ ਭਲਕੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਨੂੰ ਅਕਾਲੀ ਦਲ ਵਿਚ ਸਾਮਲ ਕਰਵਾਉਣ ਲਈ ਖੁਦ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰੋ. ਸੀੜਾ ਦੀ ਰਿਹਾਇਸ਼ ’ਤੇ ਲਾਲ ਕੋਠੀ ਡਕਾਲਾ ਰੋਡ ’ਤੇ ਪਹੁੰਚ ਰਹੇ ਹਨ। ਪ੍ਰੋ. ਸੁਮੇਰ ਸਿੰਘ ਸੀੜਾ ਰਾਜਨੇਤਾ ਦੇ ਨਾਲ ਨਾਲ ਉਘੇ ਸਮਾਜ ਸੇਵਕ ਅਤੇ ਵਾਤਾਵਰਣ ਪ੍ਰੇਮੀ ਵੀ ਹਨ। ਜਿਨ੍ਹਾਂ ਵੱਲੋਂ ਸਵੱਛ ਵਾਤਾਵਰਣ ਅਤੇ ਲਗਾਤਾਰ ਜਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਕੰਮ ਕਰਦੇ ਹਨ। ਪ੍ਰੋ. ਸੁਮੇਰ ਸਿੰਘ ਸੀੜਾ ਭਲਕੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣਗੇ। ਪ੍ਰੋ. ਸੁਮੇਰ ਸਿੰਘ ਸੀੜਾ ਨੇ ਪਟਿਆਲਾ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਜਮੀਨੀ ਪੱਧਰ ’ਤੇ ਕੰਮ ਕੀਤਾ ਹੈ, ਜਿਸ ਦੇ ਕਾਰਨ ਉਨ੍ਹਾਂ ਦੀ ਆਮ ਲੋਕਾਂ ਨਾਲ ਵਧੀਆ ਸਾਂਝ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਦੂਜੇ ਕਿਸਾਨ ਅੰਦੋਲਨ ਦੇ ਦੌਰਾਨ ਭਾਜਪਾ ਆਗੂ ਹੁੰਦੇ ਹੋਏ ਪ੍ਰੋ. ਸੁਮੇਰ ਸਿੰਘ ਸੀੜਾ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਉਹ ਲਗਾਤਾਰ ਅੰਦੋਲਨ ਵਿਚ ਜਾਂਦੇ ਰਹੇ ਅਤੇ ਅੰਦੋਲਨ ਦਾ ਸਮਰਥਨ ਕਰਦੇ ਰਹੇ ਸਨ। ਉਦੋਂ ਤੋਂ ਹੀ ਲਗਦਾ ਸੀ ਕਿ ਸ਼ਾਇਦ ਉਹ ਭਾਜਪਾ ਵਿਚ ਜਿਆਦਾ ਦੇਰ ਤੱਕ ਨਹੀਂ ਰਹਿਣਗੇ। ਪ੍ਰੋ. ਸੁਮੇਰ ਸਿੰਘ ਸੀੜਾ ਦੇ ਅਕਾਲੀ ਦਲ ਵਿਚ ਸਾਮਲ ਹੋਣ ਨਾਲ ਨਿਸ਼ਚਿਤ ਤੌਰ ’ਤੇ ਅਕਾਲੀ ਦਲ ਨੂੰ ਲਾਭ ਮਿਲੇਗਾ। ਅੱਜ ਪ੍ਰੋ .ਸੀੜਾ ਦੀ ਰਿਹਾਇਸ਼ ’ਤੇ ਵੱਡੀ ਸੰਖਿਆ ਵਿਚ ਅਕਾਲੀ ਆਗੂ ਵੀ ਪਹੁੰਚੇ ਹੋੲੈ ਸਨ। ਜਿਨ੍ਹਾਂ ਨੇ ਸਮਾਗਮ ਦੀਆਂ ਤਿਆਰੀਆ ਦਾ ਜਾਇਜਾ ਲਿਆ। ਇਸ ਮੌਕੇ ਵਿਸ਼ੇਸ ਤੋਰ ’ਤੇ ਸੁਖਬੀਰ ਸਿੰਘ ਸਨੋਰ, ਅਕਾਸ਼ ਸ਼ਰਮਾ ਬੋਕਸਰ, ਹੈਪੀ ਲੋਹਟ ਵਾਲਮੀਕਿਨ, ਮਲਕੀਤ ਸਿੰਘ ਸਾਬਕਾ ਚੈਅਰਮੈਨ ਡਕਾਲਾ, ਭੁਪਿੰਦਰ ਸਿੰਘ ਰੋਡਾ ਸਾਬਕਾ ਚੈਅਰਮੈਨ ਡਕਾਲਾ, ਸਰਪੰਚ ਨਛੱਤਰ ਸਿੰਘ ਭਾਨਰਾ, ਗੁਰਜੰਟ ਸਿੰਘ ਸਵਾਜਪੁਰ, ਹਰਪ੍ਰੀਤ ਸਿੰਘ ਗੌਸ਼ਾ ਸਾਬਕਾ ਸਰੰਪਚ, ਬਲਦੇਵ ਸਿੰਘ ਬਠੋਈ ਸਾਬਕਾ ਚੈਅਰਮੈਨ, ਭਗਵਾਨ ਗਿਰੀ ਭਾਨਾ ਖੇੜਾ ਜੱਟਾ ਅਤੇ ਸਿਮਰਜੀਤ ਸਿੰਘ ਬਿਲਾ ਆਦਿ ਵਿਸ਼ੇਸ ਤੌਰ ‘ਤੇ ਪਹੁੰਚੇ ਹੋਏ ਸਨ।