July 6, 2024 01:38:48
post

Jasbeer Singh

(Chief Editor)

Patiala News

ਵੱਡੀ ਸੰਖਿਆ ਵਿਚ ਨੌਜਵਾਨ ਨੇ ਗੌਰਵ ਸਿੰਘ ਸੰਧੂ ਦੀ ਅਗਵਾਈ ਡਾ. ਧਰਮਵੀਰ ਗਾਂਧੀ ਨੂੰ ਦਿੱਤਾ ਸਮਰਥਨ

post-img

ਪਟਿਆਲਾ, 9 ਅਪ੍ਰੈਲ (ਜਸਬੀਰ): ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਅੱਜ ਸੀਨੀਅਰ ਕਾਂਗਰਸੀ ਆਗੂ ਗੌਰਵ ਸੰਧੂ ਦੀ ਅਗਵਾਈ ਹੇਠ ਵੱਡੀ ਸੰਖਿਆ ਵਿਚ ਨੌਜਵਾਨਾ ਵੱਲੌਂ ਸਮਰਥਨ ਦਿੱਤਾ ਗਿਆ। ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਸਾਰਿਆਂ ਨੂੰ ਕਾਂਗਰਸ ਪਾਰਟੀ ਲਈ ਇੱਕ ਮੁੱਠ ਅਤੇ ਇੱਕ ਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਕਤੀ ਵੱਡੀ ਸ਼ਕਤੀ ਹੈ ਅਤੇ ਇਸ ਤਰ੍ਹਾਂ ਕਾਂਗਰਸ ਨਾਲ ਨੌਜਵਾਨਾ ਦਾ ਜੁੜਨਾ ਵੱਡੀ ਗੱਲ ਹੈ।  ਇਸ ਤੋਂ ਬਾਅਦ ਗੋਰਵ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਜਿਸ ਨੂੰ ਟਿਕਟ ਦਿੱਤੀ ਜਾਵੇਗੀ, ਸਮੁੱਚੇ ਕਾਂਗਰਸੀ ਵਰਕਰ ਇੱਕ ਮੁੱਠ ਅਤੇ ਇੱਕ ਜੁੱਟ ਹੋ ਕੇ ਉਨ੍ਰਾਂ ਦਾ ਸਾਥ ਦੇਣਗੇ ਅਤੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ। ਉਨ੍ਹਾਂ ਕਿਹਾ ਕਿ ਟਿਕਟ ਦੀ ਮੰਗ ਕਰਨਾ ਹਰੇਕ ਆਗੂ ਦਾ ਹੱਕ ਹੈ ਪਰ ਅਤਿੰਮ ਫੈਸਲਾ ਕਾਂਗਰਸ ਹਾਈ ਕਮਾਂਡ ਦਾ ਹੈ ਅਤੇ ਕਾਂਗਰਸ ਇੱਕ ਅਨੁਸਾਸ਼ਿਤ ਪਾਰਟੀ , ਜਿਸ ਨੇ ਹਮੇਸ਼ਾਂ ਅਨੁਸਾਸਨ ਵਿਚ ਰਹਿ ਕੇ ਪੰਜਾਬ ਅਤੇ ਦੇਸ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹੀ ਨਹੀਂ ਸਗੋਂ ਪੁਰੇ ਦੇਸ਼ ਦੇ ਲੋਕ ਕਾਂਗਰਸ ਨਾਲ ਹਨ ਅਤੇ ਕੇਂਦਰ ਵਿਚ ਅਗਲੀ ਸਰਕਾਰ ਕਾਂਗਰਸ ਦੀ ਬਣਨੀ ਦੀ ਤੈਅ ਹੈ, ਕਿਉਂਕਿ ਜਿਸ ਤਰ੍ਹਾਂ ਸ੍ਰੀ ਰਾਹੁਲ ਗਾਂਧੀ ਨੇ ਦੇਸ਼ ਦੀ ਲੋਕਾਂ ਦੀ ਅਵਾਜ਼ ਸੜ੍ਹਕਾਂ ’ਤੇ ਉਤਰ ਕੇ ਚੁੱਕੀ ਹੈ, ਉਸ ਤੋਂ ਦੇਸ਼ ਦੇ ਲੋਕਾਂ ਨੂੰ ਭਰੋਸਾ ਹੋ ਚੁੱਕਿਆ ਹੈ ਕਿ ਸ੍ਰੀ ਰਾਹੁਲ ਗਾਂਧੀ ਹੀ ਦੇਸ਼ ਦੀ ਚਲਾ ਸਕਦੇ ਹਨ। ਇਸ ਮੌਕੇ ਹਨੀ ਜਾਫਰਪੁਰ, ਚਿੜੀ ਅਬਲੋਵਾਲ, ਮਨੀ ਮਾਨਸਾ, ਵਰਿੰਦਰ ਬਾਵਾ ਬਠੋਈ, ਬੱਬੂ ਬਾਵਾ ਨਨਾਨਸੰੁ, ਖਾਨ ਪਟਿਆਲਾ, ਟਿੰਕੂ ਪਟਿਆਲਾ, ਸੁੱਖੀ ਲੰਗ, ਜਸ਼ਨ ਸਿਉਣਾ, ਪਰਮ ਖੇੜੀ ਬਰਨਾ, ਜੋਸ਼ੀ ਪਟਿਆਲਾ, ਹੇਮੰਤ ਪਟਿਆਲਾ, ਗੁਰਪ੍ਰੀਤ ਸਫੇੜਾ, ਰਾਜਵੀਰ ਸਫੇੜਾ, ਜਸਕਰਨ ਸਫੇੜਾ, ਜੋਤ ਸਫੇੜਾ, ਰੋਬਿਨ ਖੇੜੀ ਬਰਨਾ, ਗੋਲੜੀ ਮੱਦੋਮਾਜਰਾ, ਹੈਰੀ ਦੇਵੀ ਨਗਰ, ਤੱਗੜ ਪੰਜੌਲਾ, ਗੁਰਿੰਦਰ ਕਰਹਾਲੀ, ਰਤਿੰਦਰ ਨਨਾਨਸੰੁ, ਜਸ਼ਨ ਨਨਾਂਨਸੰੁ, ਕੁਲਦੀਪ ਖੇੜੀ ਬਰਨਾ, ਜਸਨ ਡਕਾਲਾ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।    

Related Post