July 6, 2024 00:36:29
post

Jasbeer Singh

(Chief Editor)

Patiala News

ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਨਿਕਟਵਰਤੀ ਆਗੂ ਟਿਵਾਣਾ ਦੇ ਗ੍ਰਹਿ ਵਿਖੇ ਹੋਈ ਆਪ ਦੇ ਵਰਕਰਾਂ ਤੇ ਆਗੂਆਂ ਦੀ ਅਹਿਮ ਮੀਟਿੰ

post-img

ਪਟਿਆਲਾ, 11 ਅਪ੍ਰੈਲ (ਜਸਬੀਰ)-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਰਿਹਾਈ ਦੀ ਖੁਸ਼ੀ ਮਨਾਉਣ ਸਮੇਂ ਉਨ੍ਹਾਂ ਦੇ ਨਿਕਟਵਰਤੀ ਆਗੂ ਕਰਨਵੀਰ ਸਿੰਘ ਟਿਵਾਣਾ ਦੇ ਗ੍ਰਹਿ ਵਿਖੇ ਆਗੂਆਂ ਤੇ ਵਰਕਰਾਂ ਦੇ ਭਰਵੇਂ ਇਕੱਠ ਨੇ ਜਿਥੇ ਖੁਸ਼ੀ ਦਾ ਇਜ਼ਹਾਰ ਕੀਤਾ, ਉਥੇ ਹੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਸੰਬੰਧੀ ਰੋਸ ਵੀ ਜ਼ਾਹਰ ਕੀਤਾ। ਜਿਕਰਯੋਗ ਹੈ ਕਿ ਕਰਨਬੀਰ ਸਿੰਘ ਟਿਵਾਣਾ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਨ ਸਭਾ 2017 ਦੀ ਚੋਣ ਲੜ ਚੁੱਕੇ ਹਨ, ਜਿਨ੍ਹਾਂ ਨੂੰ 45 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਸਨ ਅਤੇ ਇਨ੍ਹਾਂ ਦੀ ਨੇੜਤਾ ਸੰਜੇ ਸਿੰਘ ਨਾਲ ਹੋਣ ਕਾਰਨ ਰਾਜਨੀਤਕ ਸਫਾਂ ਵਿਚ ਚਰਚਾ ਚੱਲਦੀ ਰਹਿੰਦੀ ਹੈ। ਟਿਵਾਣਾ ਨੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਜੇ ਸਿੰਘ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਣੀ ਨਾਲ ਪਾਰਟੀ ਵਰਕਰਾਂ ’ਤੇ ਆਗੂਆਂ ਦੇ ਹੌਂਸਲੇ ਬੁਲੰਦ ਹਨ ਕਿਉਂਕਿ ਇਸ ਜੋੜੀ ਨੇ 2017 ਅਤੇ 2022 ਦੀਆਂ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਥੇ ਹੀ ਸੰਜੇ ਸਿੰਘ ਵੀ ਇੱਕ ਸਰਗਰਮ ਆਗੂ ਹਨ, ਜਿਨ੍ਹਾਂ ਦਾ ਰਾਜ ਸਭਾ ਵਿਚ ਲੋਕ ਮੁੱਦਿਆਂ ’ਤੇ ਗੱਲ ਰੱਖਣ ਦਾ ਠੋਸ ਤਜ਼ਰਬਾ ਹੈ। ਕਿਉਂਕਿ ਮੈਂਬਰ ਪਾਰਲੀਮੈਂਟ ਰਹੇ ਭਗਵੰਤ ਸਿੰਘ ਮਾਨ ਵੀ ਪੰਜਾਬ ਦੇ ਮੁੱਦਿਆਂ ’ਤੇ ਸਮੇਂ ਸਮੇਂ ਸਿਰ ਪਾਰਲੀਮੈਂਟ ਵਿਚ ਬੋਲਦੇ ਰਹੇ ਹਨ। ਟਿਵਾਣਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ 13 ਦੀਆਂ 13 ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਜਿੱਤਣਾ ਤੈਅ ਹੈ। ਕਿਉਂਕਿ ਪਿਛਲੇ 2 ਸਾਲਾਂ ਦੇ ਕਾਰਜਕਾਲ ਦੌਰਾਨ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕਾਰਜਾਂ ਦਾ ਰਿਪੋਰਟ ਕਾਰਡ ਲੋਕਾਂ ਤੱਕ ਲੈ ਕੇ ਜਾਵਾਂਗੇ। ਜਿਸ ਵਿਚ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣਾ, ਘਰਾਂ ਨੂੰ ਮੁਫਤ ਬਿਜਲੀ, ਮੁਹੱਲਾ ਕਲੀਨਿਕ, ਸਕੂਲ ਆਫ ਐਮੀਨੈਂਸ, ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾ, 42 ਹਜ਼ਾਰ ਤੋਂ ਵੱਧ ਨੌਕਰੀਆਂ ਦੇਣਾ, ਟਿਊਬਵੈਲਾਂ ਦੀ 24 ਘੰਟੇ ਬਿਜਲੀ ਸਪਲਾਈ, ਲੋਡ ਵਾਧੇ ਦੀਆਂ ਫੀਸਾਂ ਵਿਚ 50 ਪ੍ਰਤੀਸ਼ਤ ਕਟੌਤੀ ਆਦਿ ਸਮੇਤ ਕੀਤੇ ਗਏ ਕਾਰਜਾਂ ਤੋਂ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਖੁਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਇਹ ਪਹਿਲੀ ਸਰਕਾਰ ਜਿਸ ਨੇ ਵਿਧਾਨ ਸਭਾ ਚੋਣਾਂ ਵਿਚ ਕੀਤੇ ਗਏ ਵਾਅਦਿਆਂ ਤੋਂ ਵੱਧ ਕੰਮ 2 ਸਾਲਾਂ ਵਿਚ ਹੀ ਪੂਰੇ ਕਰ ਦਿੱਤੇ ਹਨ। ਇਸ ਮੌਕੇ ਮਨਦੀਪ ਸਿੰਘ ਧਾਲੀਵਾਲ, ਫਤਹਿ ਸਿੰਘ ਧਾਲੀਵਾਲ, ਜਗਵਿੰਦਰ ਦਿਓਲ, ਜਸਵੀਰ ਸਿੰਘ ਭੰਗੂ, ਮਨਜੀਤ ਸਿੰਘ ਦੰਦਰਾਲਾ, ਅਵਤਾਰ ਸਿੰਘ ਲੰਗ, ਅਮਰਜੀਤ ਸਿੰਘ ਭਾਟੀਆ, ਗੁਰਚਰਨ ਸਿੰਘ ਅਜਨੌਦਾ, ਕਿਰਨ ਭਾਟੀਆ, ਗੁਰਜਿੰਦਰ ਸਿੰਘ ਲਲੋਢਾ, ਸੁਖਦੀਪ ਸਿੰਘ ਹੁੰਦਲ, ਮਦਨ ਅਰੋੜਾ, ਗੁਰਜੀਤ ਸਿੰਘ ਦਦਹੇੜਾ, ਗੋਵਿੰਦ ਸਿੰਘ ਕਸਿਆਣਾ, ਸੁਖਜਿੰਦਰ ਚਲੈਲਾ, ਪ੍ਰੀਤਮ ਸਿੰਘ ਕੋਰਜੀਵਾਲਾ, ਸੁਖਦੇਵ ਸਿੰਘ ਭੱਟੀ, ਪ੍ਰੇਮ ਸਿੰਘ ਖਾਲਸਾ, ਜਗਦੀਪ ਸਿੰਘ ਭੰਗੂ, ਹਰਜੀਤ ਸਿੰਘ, ਚਮਕੌਰ ਸਿੰਘ, ਭੁਪਿੰਦਰ ਸਿੰਘ, ਗੁਰਸੇਵਕ ਝਿੱਲ, ਸੁਰਿੰਦਰ ਸਿੰਗਲਾ, ਸੁਰੇਸ਼ ਮੋਦਗਿੱਲ, ਕਰਮਜੀਤ ਸਿੰਘ ਬਾਸੀ, ਸੁਨੀਤ ਨੰਦਾ ਆਦਿ ਹਾਜ਼ਰ ਸਨ।   

Related Post