July 6, 2024 00:45:34
post

Jasbeer Singh

(Chief Editor)

Patiala News

ਡਾਕਟਰ ਧਰਮਵੀਰ ਗਾਂਧੀ ਦੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਪਟਿਆਲਾ ਦੀ ਸੀਟ ਕਾਂਗਰਸ ਦੀ ਹੋਈ ਪੱਕੀ : ਸੰਧੂ, ਚੌਹਾਨ,

post-img

ਪਟਿਆਲਾ, 11 ਅਪ੍ਰੈਲ (ਜਸਬੀਰ)-ਪੰਜਾਬ ਕਾਂਗਰਸ ਦੇ ਬੁਲਾਰੇ ਗੌਰਵ ਐਸ. ਸੰਧੂ ਅਤੇ ਗੁਰਮੀਤ ਸਿੰਘ ਚੌਹਾਨ ਚੇਅਰਮੈਨ ਓ. ਬੀ. ਸੀ. ਵਿੰਗ ਕਾਂਗਰਸ ਪਟਿਆਲਾ ਸ਼ਹਿਰੀ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਡਾ. ਧਰਮਵੀਰ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸਮੁੱਚਾ ਨੌਜਵਾਨ ਵਰਗ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਗੌਰਵ ਐਸ. ਸੰਧੂ ਅਤੇ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਜੇਕਰ ਪਾਰਟੀ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਤਾਂ ਪਟਿਆਲਾ ਸੀਟ ਕਾਂਗਰਸ ਦੀ ਪੱਕੀ ਸਮਝੀ ਜਾਵੇ ਕਿਉਕਿ ਅਜਿਹੀ ਸ਼ਖਸੀਅਤ ਜਿਸਨੂੰ ਪਟਿਆਲਾ ਦੇ ਲੋਕ ਪਹਿਲਾਂ ਵੀ ਆਜਮਾ ਚੁੱਕੇ ਹਨ, ਉਸ ਸਮੇਂ ਵੀ ਨੌਜਵਾਨਾਂ ਨੇ ਡਾ. ਧਰਮਵੀਰ ਗਾਂਧੀ ਦੀ ਜਿੱਤ ’ਚ ਅਹਿਮ ਰੋਲ ਅਦਾ ਕੀਤਾ ਸੀ ਤੇ ਅੱਜ ਵੀ ਪਟਿਆਲਾ ਲੋਕ ਸਭਾ ਹਲਕੇ ਦੇ ਸਮੁੱਚੇ ਨੌਜਵਾਨ ਸਿਰਫ਼ ਡਾ. ਧਰਮਵੀਰ ਗਾਂਧੀ ਨੂੰ ਟਿਕਟ ਮਿਲਣ ਦੀ ਉਡੀਕ ਕਰ ਰਹੇ ਹਨ। ਗੌਰਵ ਐਸ. ਸੰਧੂ ਅਤੇ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਅਧੀਨ ਪੈਂਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਵਲੋਂ ਵਿਸ਼ੇਸ਼ ਮੀਟਿੰਗਾਂ ਕਰਕੇ ਡਾ. ਧਰਮਵੀਰ ਗਾਂਧੀ ਦੇ ਨਾਲ ਚੱਲਣ ਦੇ ਐਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਬੜੀ ਦੇਰ ਬਾਅਦ ਕਿਸੇ ਆਗੂ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਡਾ. ਗਾਂਧੀ ਨੇ ਕਿਹਾ ਕਿ ਨੌਜਵਾਨ ਸ਼ਕਤੀ ਨੇ ਹਮੇਸ਼ਾਂ ਹੀ ਇਤਿਹਾਸ ਰਚਿਆ ਹੈ ਤੇ ਜਿਸ ਤਰ੍ਹਾਂ ਨੌਜਵਾਨਾਂ ਵਿਚ ਇਨ੍ਹਾਂ ਲੋਕ ਸਭਾ ਚੋਣਾਂ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਹ ਕਾਬਿਲੇ ਤਾਰੀਫ ਹੈ। ਇਸ ਮੌਕੇ ਪੇ੍ਰਮ ਮੀਤ ਪ੍ਰਧਾਨ, ਸੰਜੀਵ, ਪ੍ਰਭਦਿਆਲ, ਲਖਵਿੰਦਰ ਸਿੰਘ �ਿਸ਼ਨ ਸਮਾਜ, ਰਾਜਿੰਦਰ ਕੁਮਾਰ ਰਾਜਨ ਦਾਰੂ ਕੁਟੀਆ, ਬੰਟੀ ਨਾਇਰ, ਜਸਵੰਤ ਸਿੰਘ ਦਾਰੂ ਕੁਟੀਆ, ਰਮੇਸ਼ ਕੁਮਾਰ ਦਾਰੂ ਕੁਟੀਆ, ਵਿਸ਼ਾਲ ਦਾਰੂ ਕੁਟੀਆ।    

Related Post