ਸਾਨੂੰ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਜੀ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ: ਵਿੱਕੀ ਘਨੌਰ
- by Jasbeer Singh
 - April 14, 2024
 
                              ਪਟਿਆਲਾ, 14 ਅਪ੍ਰੈਲ (ਜਸਬੀਰ) : ਘਨੌਰ ਹਲਕੇ ਦੇ ਕਪੂਰੀ ਪਿੰਡ ਵਿੱਚ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਅੰਤਰਰਾਸਟਰੀ ਕਬੱਡੀ ਖਿਡਾਰੀ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸਨ ਦੇ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਪੰਜਾਬ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਪਹੰੁਚੇ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਦੀਆਂ ਦਿੱਤੀਆਂ ਸਿੱਖਿਆਵਾਂ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਮਹਾਨ ਸੰਵਿਧਾਨ ਦਿੱਤਾ ਅਤੇ ਉਨ੍ਹਾਂ ਵੱਲੋਂ ਦਿੱਤੇ ਸੰਵਿਧਾਨ ਦੇ ਨਾਲ ਹੀ ਅੱਜ ਤੱਕ ਦੇਸ਼ ਚਲਦਾ ਆ ਰਿਹਾ ਹੈ। ਜਿਕਰਯੋਗ ਹੈ ਕਿ ਪਿੰਡ ਕਪੂਰੀ ਵਿੱਕੀ ਘਨੌਰ ਦਾ ਜੱਦੀ ਪਿੰਡ ਹੈ। ਇਸ ਮੌਕੇ ਜਗਤਾਰ ਸਿੰਘ ਜੱਗੀ,ਗੋਲਡੀ ਕਪੂਰੀ,ਸੋਨੀ ਕਪੂਰੀ,ਗੋਲੂ ਕਪੂਰੀ, ਕੁਲਦੀਪ ਸਿੰਘ ਸੋਨੀ,ਸਤਨਾਮ ਸਿੰਘ,ਮਨਿੰਦਰ ਸਿੰਘ,ਰੋਹਿਤ ਕਪੂਰੀ,ਗੇਜੀ ਕਪੂਰੀ,ਦੀਪ ਨੰਬਰਦਾਰ ਕਪੂਰੀ, ਗੁਰਚਰਨ ਸਿੰਘ ਰਾਣੀ, ਮਨਵੀਰ ਸਿੰਘ ਸਰਵਾਰਾ ਕਬੱਡੀ ਖਿਡਾਰੀ ,ਗੁਰਬਾਜ ਸਿੰਘ ਕਪੂਰੀ, ਮਨਦੀਪ ਸਿੰਘ ਗੁਰੂਦੁਆਰਾ ਸਾਹਿਬ ਕਪੂਰੀ ਦੇ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਸਾਥੀਆਂ ਦੇ ਨਾਲ ਹੋਰ ਪਿੰਡ ਦੇ ਪੰਤਵੰਤੇ ਸੱਜਣ ਮੌਜੂਦ ਸਨ।

                                    
                                                   
                                                   
                                                   
                                                   
                                                   
                                                   
                                                   
                                                   
                                                   
                                                   
                                          
                                          