ਜਨਹਿੱਤ ਸੰਮਤੀ ਵਲੋਂ ਸਮਾਜਿਕ ਕੁਰੀਤੀਆਂ ਵਿਰੁੱਧ ਵਿਸਾਖੀ ਰਨ ਕਰਵਾਉਣੀ ਸਲਾਘਾਯੋਗ: ਡੀ.ਐਸ.ਪੀ ਕਰਨੈਲ ਸਿੰਘ
- by Jasbeer Singh
- April 14, 2024
ਪਟਿਆਲਾ 14 ਅਪ੍ਰੈਲ (ਜਸਬੀਰ) : ਜਿਲੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸਰਮਾ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਸ਼ਿਆਂ ਵਿਰੁੱਧ ਅਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਵਿਸਾਖੀ ਰਨ ਚਿਲਡਰਨਜ ਪਾਰਕ ਵਿਖੇ ਬਾਜ ਰਨਰ, ਐਨੀ ਟਾਇਮ ਫਿਟਨੈਂਸ, ਰਨਰ ਸੁਕੈਅਡ,ਬੋਰਨ ਰਨਰ,ਫਨ ਆਨ ਵੀਲਜ, ਫਿਟਨੈਂਸ ਕਲੱਬ, ਬਾਜ ਸਪੋਰਟਸ ਐਕਡਮੀ,ਸੈਟ ਪੀਟਰ ਐਕਡਮੀ,ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ, ਸਵੱਛਤਾ, ਵਾਤਾਵਰਨ ਸੁੱਧਤਾ, ਪਲਾਸਟਿਕ ਮੁਕਤ ਭਾਰਤ,ਬੇਟੀ ਬਚਾਓ ਬੇਟੀ ਪੜ੍ਹਾਓ, ਥੀਮ ਹੇਠ 10 ਕਿਲੋਮੀਟਰ, 5 ਕਿਲੋਮੀਟਰ, 25 ਕਿਲੋਮੀਟਰ ਅਤੇ 1 ਕਿਲੋਮੀਟਰ ਰਨ ਕਰਵਾਈ ਗਈ। ਜਿਸ ਵਿਚ ਭਾਰੀ ਮੀਂਹ ਦੇ ਬਾਵਜੂਦ ਵੀ ਪਟਿਆਲਵੀ ਖੁਲ ਕੇ ਦੋੜੇ ਅਤੇ ਵੱਡੀ ਸੰਖਿਆ ਵਿਚ ਵੱਖ ਵੱਖ ਵਰਗਾਂ ਤੋਂ ਲੋਕਾਂ ਨੇ ਵਿਸਾਖੀ ਰਨ ਵਿਚ ਭਾਗ ਲਿਆ। ਵਿਸਾਖੀ ਰਨ ਵਿਚ ੁੱਖ ਮਹਿਮਾਨ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਅਤੇ ਬਲਜਿੰਦਰ ਸਰਮਾ ਪੰਜੋਲਾ ਕੋਆਰਡੀਨੇਟਰ ਜੱਗ ਬਾਣੀ ਪੰਜਾਬ ਕੇਸਰੀ ਪਟਿਆਲਾ ਨੇ ਸਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਡਾ ਸੁਧੀਰ ਵਰਮਾ ਅਤੇ ਏ ਐਸ ਆਈ ਦਲੇਰ ਸਿੰਘ ਇੰਚਾਰਜ ਸਿਟੀ 1 ਟ੍ਰੈਫਿਕ ਪਟਿਆਲਾ ਨੇ ਕੀਤੀ, ਪ੍ਰੋਗਰਾਮ ਦਾ ਉਦਘਾਟਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਕੀਤਾ, ਵਿਸੇਸ ਤੌਰ ਤੇ ਡਾ ਭਗਵੰਤ, ਡਾ ਕੇ ਐਸ ਗਰੋਵਰ, ਡਾ ਹਰਸਿਮਰਨ ਤੁਲੀ, ਡਾ ਅੰਸੁਮਨ ਖਰਵੰਦਾ, ਨੀਲ ਕਮਲ ਜੁਨੇਜਾ, ਜੀ ਐਸ ਅਨੰਦ, ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਜਗਤਾਰ ਸਿੰਘ ਜੱਗੀ, ਚਮਨ ਲਾਲ ਗਰਗ, ਸਤੀਸ ਜੋਸੀ, ਅਮਰਿੰਦਰ ਸਿੰਘ, ਅੱਜੀ, ਜਸਵੰਤ ਸਿੰਘ ਕੋਲੀ, ਰੁਦਰਪ੍ਰਤਾਪ ਸਿੰਘ ਪ੍ਰਧਾਨ ਯੂਵਕ ਸੇਵਾਵਾਂ ਕਲੱਬ ਦੀਪ ਨਗਰ, ਅਮਰਜੀਤ ਸਿੰਘ ਅਜਾਦ, ਇਸ ਮੌਕੇ ਸੰਬੋਧਨ ਕਰਦਿਆ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਨੇ ਕਿਹਾ ਕਿ ਜਨਹਿੱਤ ਸੰਮਤੀ ਵਲੋਂ ਨਸ ਿਆਂ ਵਿਰੁੱਧ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਵਿਸਾਖੀ ਰਨ ਕਰਵਾਉਣੀ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਨੋਜਵਾਨਾਂ ਵਿਚ ਖੇਡ ਭਾਵਨਾ ਪੈਦਾ ਹੁੰਦੀ ਹੈ ਉਹਨਾਂ ਕਿਹਾ ਕਿ ਇਸ ਵਿਸਾਖੀ ਰਨ ਵਿਚ ਭਾਗ ਲੈਣ ਵਾਲੇ ਨੋਜਵਾਨਾਂ ਵਲੋਂ ਪਬਲਿਕ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਵੀ ਜਾਗਰੂਕ ਕਰਨਾ ਪ੍ਰਸੰਸਾਯੋਗ ਕਦਮ ਹੈ, ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਕਰਵਾਈ ਵਿਸਾਖੀ ਰਨ ਦਾ ਸੁਨੇਹਾ ਪਟਿਆਲਵੀਆਂ ਕੋਲ ਬਹੁਤ ਹੀ ਵਧੀਆ ਤਰੀਕੇ ਨਾਲ ਪਹੁੰਚਿਆ ਹੈ, ਇਸ ਵਿਸਾਖੀ ਰਨ ਵਿਚ ਤਕਰੀਬਨ 600 ਤੋਂ ਰਨਰ ਵਲੋਂ ਭਾਗ ਲਿਆ ਗਿਆ । ਇਸ ਵਿਚ ਸੈਂਟ ਪੀਟਰ ਸਕੂਲ ਦੇ ਬੱਚਿਆਂ ਤੇ ਅਧਿਆਪਕਾ ਨੇ ਵਿਸੇਸ ਤੌਰ ਤੇ ਭਾਗ ਲਿਆ ਜਿਨ੍ਹਾਂ ਨੂੰ ਜਨਹਿੱਤ ਸੰਮਤੀ ਵਲੋਂ ਰਫਰੈਸਮੈਟ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ, ਐਨੀ ਟਾਇਮ ਫਿਟਨੈਂਸ ਵਲੋਂ ਟਰੋਫੀਆਂ ਦਿਤੀਆਂ ਗਈਆਂ ਤੇ ਪਲਾਂਟਸ ਨੈਸ਼ਨਲ ਨਰਸਰੀ ਵਲੋਂ ਦਿਤੇ ਗਏ । ਸਟੇਟ ਸਕੱਤਰ ਦੀ ਭੂਮਿਕਾ ਜਤਵਿੰਦਰ ਗਰੇਵਾਲ ਅਤੇ ਜਗਤਾਰ ਸਿੰਘ ਜੱਗੀ ਵਲੋਂ ਬਾਖੂਬੀ ਨਿਭਾਈ ਗਈ ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.