ਪ੍ਰਭਜੋਤ ਕੋਰ ਨੇ ਸੰਭਾਲਿਆ ਬਤੋਰ ਡੀ ਐਸ ਪੀ ਨਾਭਾ ਦਾ ਅਹੁੱਦਾ -ਨਸਾਂ ਤਸਕਰਾਂ ਨੂੰ ਕੀਤੀ ਤਾੜਨਾ ਕਰਦਿਆ ਕਿਹਾ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ -ਪ੍ਰਭਜੋਤ ਕੋਰ ਡੀ ਐਸ ਪੀ ਨਾਭਾ 21 ਅਗਸਤ () ਬੀਤੇ ਦਿਨ ਸੂਬੇ ਭਰ ਵਿੱਚ 210 ਡੀਐਸਪੀ ਰੈਂਕ ਦੇ ਤਬਾਦਲੇ ਕੀਤੇ ਗਏ ਸਨ। ਡੀਐਸਪੀ ਵੱਲੋਂ ਆਪਣੇ ਆਪਣੇ ਸਟੇਸ਼ਨਾਂ ਤੇ ਪਹੁੰਚ ਕੇ ਅਹੁਦਾ ਸੰਭਾਲ ਕੇ ਮੁਲਾਜ਼ਮਾਂ ਨਾਲ ਮੀਟਿੰਗਾ ਵੀ ਸ਼ੁਰੂ ਕਰ ਦਿੱਤੀਆਂ ਹਨ। ਜਿਸ ਦੇ ਤਹਿਤ ਨਾਭਾ ਹਲਕੇ ਦੀ ਵਾਗ ਡੋਰ ਮਹਿਲਾ ਡੀਐਸਪੀ ਪ੍ਰਭਜੋਤ ਕੌਰ ਵੱਲੋਂ ਸੰਭਾਲੀ ਗਈ ਹੈ। ਨਾਭਾ ਵਿੱਚ ਪਹਿਲੀ ਵਾਰ ਮਹਿਲਾ ਡੀਐਸਪੀ ਦੇ ਅਹੁਦੇ ਤੇ ਤਾਇਨਾਤ ਕੀਤੀ ਗਈ ਹੈ। ਨਵ ਨਿਯੁਕਤ ਡੀਐਸਪੀ ਪ੍ਰਭਜੋਤ ਕੌਰ ਨੇ ਅਹੁਦਾ ਸੰਭਾਲਦੇ ਹੀ ਐਕਸ਼ਨ ਮੂਡ ਵਿੱਚ ਵਿਖਾਈ ਦਿੱਤੇ ਅਤੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕੀਤੀ ਕਿ ਜੇਕਰ ਕੋਈ ਵੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਮਾੜੇ ਅਨਸਰਾ ਨੂੰ ਅਸੀਂ ਸਿਰ ਚੁੱਕਣ ਨਹੀਂ ਦੇਵਾਂਗੇ। ਨਵ ਨਿਯੁਕਤ ਮਹਿਲਾ ਡੀਐਸਪੀ ਪ੍ਰਭਜੋਤ ਕੌਰ ਨੇ ਕਿਹਾ ਜੇਕਰ ਕੋਈ ਵੀ ਨਸ਼ਾ ਤਸਕਰੀ ਦਾ ਕਾਰੋਬਾਰ ਕਰਦਾ ਹੈ ਜਾਂ ਤਾਂ ਉਹ ਛੱਡ ਦੇਵੇ ਨਹੀਂ ਤਾਂ ਉਹ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗਾ। ਇਸ ਮੌਕੇ ਤੇ ਡੀਐਸਪੀ ਪ੍ਰਭਜੋਤ ਕੌਰ ਨੇ ਨਾਭਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਪੁਲਿਸ ਉਹਨਾਂ ਦੀ ਹਿਫਾਜ਼ਤ ਦੇ ਲਈ 24 ਘੰਟੇ ਹਾਜ਼ਰ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਮਾੜਾ ਅਨਸਰ ਸ਼ਹਿਰ ਵਿੱਚ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਦਾ ਹੈ ਤਾਂ ਸ਼ਹਿਰ ਨਿਵਾਸੀ ਈਮੇਲ ਜਾਂ ਮੇਰੇ ਨਾਲ ਸਿੱਧਾ ਸੰਪਰਕ ਕਰਨ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਤੇ ਡੀਐਸਪੀ ਨਾਭਾ ਵੱਲੋਂ ਵੱਖ-ਵੱਖ ਚੌਕੀਆਂ ਅਤੇ ਨਾਭਾ ਕੋਤਵਾਲੀ, ਨਾਭਾ ਸਦਰ ਥਾਣੇ ਦੇ ਮੁਲਾਜ਼ਮਾਂ ਨਾਲ ਮੀਟਿੰਗ ਵੀ ਕਰਦਿਆਂ ਮਾੜੇ ਅਨਸਰਾਂ ਤੇ ਸਖਤ ਨਜ਼ਰ ਰੱਖਣ ਤੇ ਕਾਰਵਾਈ ਕਰਨ ਦੀ ਗੱਲ ਆਖੀ
