
ਦੀ ਕਲਾਸ ਫ਼ੋਰ ਗੋਰਮਿੰਟ ਇੰਪਲਾਈਜ ਯੂਨੀਅਨ 1680 ਸੈਕਟਰ 22 ਬੀ ਚੰਡੀਗੜ੍ਹ ਪੰਜਾਬ ਵਲੋਂ ਡੀ ਪੀ ਆਈ ਕਾਲਜਾਂ ਨੂੰ ਮੰਗ ਪੱਤ
- by Jasbeer Singh
- August 21, 2024

ਦੀ ਕਲਾਸ ਫ਼ੋਰ ਗੋਰਮਿੰਟ ਇੰਪਲਾਈਜ ਯੂਨੀਅਨ 1680 ਸੈਕਟਰ 22 ਬੀ ਚੰਡੀਗੜ੍ਹ ਪੰਜਾਬ ਵਲੋਂ ਡੀ ਪੀ ਆਈ ਕਾਲਜਾਂ ਨੂੰ ਮੰਗ ਪੱਤਰ ਦਿੱਤਾ: ਦਰਸ਼ਨ ਸਿੰਘ ਲੁਬਾਣਾ ਰਣਜੀਤ ਸਿੰਘ ਰਾਣਵਾਂ ਪਟਿਆਲਾ : ਦੀ ਕਲਾਸ ਫ਼ੋਰ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ 1680 ਸੈਕਟਰ 22 ਬੀ ਚੰਡੀਗੜ੍ਹ ਪੰਜਾਬ ਵਲੋਂ ਡੀ ਪੀ ਆਈ ਕਾਲਜਾਂ ਅੰਮ੍ਰਿਤ ਸਿੰਘ ਆਈਂ ਏਂ ਐਸ਼ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਕਿ ਯੂਨੀਵਰਸਿਟੀ ਗਰਾਂਟਸ ਦੀਆਂ ਸ਼ਰਤਾਂ ਅਨੁਸਾਰ 8 ਸਰਕਾਰੀ ਕਾਲਜਾਂ ਨੂੰ ਖ਼ੁਦ ਮੁਖਤਿਆਰ ਨਾਂ ਕੀਤਾ ਜਾਵੇ ਕਿਉਂਕਿ ਇਹਨਾਂ ਸਰਕਾਰੀ ਕਾਲਜਾਂ ਵਿੱਚ ਵੱਡੀ ਗਿਣਤੀ ਵਿੱਚ ਗਰੀਬ ਵਿਦਿਆਰਥੀ ਸਿਖਿਆ ਹਾਸਿਲ ਕਰ ਰਹੇ ਹਨ ਸਿਖਿਆ ਤੋਂ ਵਾਂਝੇ ਰਹਿ ਜਾਣਗੇ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਲੈ ਕੇ ਅਧਿਆਪਕਾਂ ਨੂੰ ਅਤੇ ਦਰਜ਼ਾ ਚਾਰ ਅਤੇ ਦਰਜ਼ਾ ਤਿੰਨ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਇਸ ਲਈ ਫੀਸਾਂ ਵਿੱਚ ਭਾਰੀ ਵਾਧਾ ਹੋ ਜਾਵੇਗਾ ਅਤੇ ਗਰੀਬ ਵਰਗ ਦੇ ਬੱਚੇ ਸਿਖਿਆ ਤੋਂ ਵਾਂਜੇ ਰਹੇ ਜਾਣਗੇ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧੀ ਜਥੇਬੰਦੀਆਂ ਨੂੰ ਮੀਟਿੰਗ ਦਾਂ ਸਮਾਂ ਦਿੱਤਾ ਜਾਵੇ ਇਸ ਮੌਕੇ ਰਾਮ ਲਾਲ ਰਾਮਾ ਸੂਬਾ ਵਾਈਸ ਪ੍ਰਧਾਨ ਦੀ ਕਲਾਸ ਫ਼ੋਰ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ, ਸੁਰਿੰਦਰ ਸਿੰਘ ਬੈਂਸ, ਗੁਰਤੇਜ ਸਿੰਘ ਗਿੱਲ ਸੂਬਾ ਕਾਰਜਕਾਰਨੀ ਮੈਂਬਰ, ਪਰਮਜੀਤ ਸਿੰਘ ਟਾਂਡਾ ਕਾਲਜਾਂ ਜਰਨਲ ਸਕੱਤਰ, ਅਨੂਪ ਸਿੰਘ, ਸੁਖਦੇਵ ਸਿੰਘ,ਰੋਮੀ, ਸੰਤੋਖ ਸਿੰਘ, ਗੁਰਦੀਪ ਸਿੰਘ ਪਟਿਆਲਾ, ਆਦਿ ਹਾਜ਼ਰ ਸਨ।