post

Jasbeer Singh

(Chief Editor)

National

ਪਾਲਕ ਦੀ ਸਬਜ਼ੀ ਨੂੰ ਲੈ ਕੇ ਵਿਵਾਦ ਵਿਚ ਗਰਭਵਤੀ ਪਤਨੀ ਦਾ ਕਤਲ

post-img

ਪਾਲਕ ਦੀ ਸਬਜ਼ੀ ਨੂੰ ਲੈ ਕੇ ਵਿਵਾਦ ਵਿਚ ਗਰਭਵਤੀ ਪਤਨੀ ਦਾ ਕਤਲ ਖਰਗੋਨ (ਮੱਧ ਪ੍ਰਦੇਸ਼), 23 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਜਿ਼ਲਾ ਖਰਗੋਨ ਦੇਪਿੰਡ ਜਾਮਰਦਾ ਵਿਖੇ ਪਤੀ ਵਲੋਂ ਆਪਣੀ ਹੀ ਗਰਭਵਤੀ ਪਤਨੀ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਕਿਸ ਕਾਰਨ ਕਰ ਦਿੱਤਾ ਪਤੀ ਨੇ ਪਤਨੀ ਦਾ ਕਤਲ ਮੱਧ ਪ੍ਰਦੇਸ਼ ਦੇ ਖਰਗੋਨ ਜਿ਼ਲੇ ਦੇ ਚੈਨਪੁਰ ਥਾਣਾ ਖੇਤਰ ਦੇ ਜਾਮਰਦਾ ਪਿੰਡ ਵਿਚ ਪਾਲਕ ਦੀ ਸਬਜ਼ੀ ਨਾ ਬਣਾਉਣ ਨੂੰ ਲੈ ਕੇ ਹੋਏ ਵਿਵਾਦ ਵਿਚ ਪਤੀ ਨੇ ਆਪਣੀ ਗਰਭਵਤੀ ਪਤਨੀ ਦਾ ਕਤਲ ਕਰ ਦਿੱਤਾ। ਪਤਨੀ ਦੇ ਕਾਤਲ ਨੂੰ ਭੇਜ ਦਿੱਤਾ ਗਿਆ ਜੇਲ ਭੀਕਨ ਪਿੰਡ ਦੇ ਐੱਸ. ਡੀ. ਓ. ਪੀ. ਰਾਕੇਸ਼ ਆਰੀਆ ਨੇ ਦੱਸਿਆ ਕਿ 25 ਸਾਲਾ ਗਰਭਵਤੀ ਸ਼ੀਲਾਬਾਈ ਦੇ ਕਤਲ ਦੇ ਮਾਮਲੇ ਵਿਚ ਉਸ ਦੇ ਪਤੀ ਸੁਨੀਲ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ । ਮੁੱਢਲੀ ਜਾਂਚ ਕੀ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ੁੱਕਰਵਾਰ ਨੂੰ ਪਾਲਕ ਦੀ ਸਬਜ਼ੀ ਨਾ ਬਣਾਉਣ ਨੂੰ ਲੈ ਕੇ ਪਤੀ-ਪਤਨੀ ਵਿਚ ਵਿਵਾਦ ਹੋਇਆ ਸੀ । ਵਿਵਾਦ ਵਧਣ `ਤੇ ਮੁਲਜ਼ਮ ਨੇ ਪਤਨੀ ਨੂੰ ਘਰ ਦੇ ਪਿੱਛੇ ਖੇਤ ਵਿਚ ਲਿਜਾ ਕੇ ਕੁਹਾੜੀ ਨਾਲ ਉਸ ਦੀ ਗਰਦਨ `ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ ।

Related Post

Instagram