
Patiala News
0
ਉੱਘੇ ਸਮਾਜ ਸੇਵਕ ਅਸ਼ੋਕ ਸੂਦ ਜੀ ਦੀ ਅੰਤਿਮ ਅਰਦਾਸ ਲਈ ਪਰਨੀਤ ਕੌਰ ਅਤੇ ਬ੍ਰਹਮ ਮੋਹਿੰਦਰਾ ਨੇ ਜਤਾਇਆ ਸ਼ੋਕ
- by Jasbeer Singh
- October 27, 2024

ਉੱਘੇ ਸਮਾਜ ਸੇਵਕ ਅਸ਼ੋਕ ਸੂਦ ਜੀ ਦੀ ਅੰਤਿਮ ਅਰਦਾਸ ਲਈ ਪਰਨੀਤ ਕੌਰ ਅਤੇ ਬ੍ਰਹਮ ਮੋਹਿੰਦਰਾ ਨੇ ਜਤਾਇਆ ਸ਼ੋਕ ਪਟਿਆਲਾ : ਉੱਘੇ ਸਮਾਜ ਸੇਵਕ ਅਤੇ ਪਟਿਆਲਾ ਸ਼ਹਿਰ ਦੀਆਂ ਕਈ ਸਮਾਜਿਕ ਸੰਸਥਾਵਾਂ ਅਸ਼ੋਕ ਸੂਦ ਜੋ ਕਿ ਪਿਛਲੇ ਦਿਨੀ 17 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ । ਅੱਜ ਉਹਨਾਂ ਦੀ ਅੰਤਿਮ ਅਰਦਾਸ ਜੋ ਕਿ ਰਾਧੇ ਸ਼ਾਮ ਮੰਦਰ ਅਰਬਨ ਸਟੇਟ ਫੇਸ ਟੂ ਵਿਖੇ ਪਹਿਰ 2 ਤੋਂ 3 ਵਜੇ ਤੱਕ ਹੋਵੇਗੀ, ਜਿਸ ਲਈ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਅਤੇ ਸਾਬਕਾ ਕੈਬਨਟ ਮੰਤਰੀ ਬ੍ਰਹਮ ਮੋਹਿੰਦਰਾ ਜੀ ਨੇ ਸ਼ੋਕ ਜਤਾਇਆ। ਇਸ ਮੌਕੇ ਉਨਾਂ ਨੇ ਕਿਹਾ ਕਿ ਅਸ਼ੋਕ ਸੂਦ ਜੀ ਦੇ ਅਚਾਨਕ ਸੁਰਗਵਾਸ ਹੋ ਜਾਣ ਕਰਕੇ ਪਟਿਆਲਾ ਸ਼ਹਿਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾਂ ਨੇ ਪਿੱਛੋਂ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਰੱਬ ਦਾ ਭਾਣਾ ਮੰਨਣ ਲਈ ਵੀ ਆਖਿਆ ।