
ਪ੍ਰਧਾਨ ਗੁਰਵਿੰਦਰ ਸਿੰਘ ਕਾਲਾ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਤੇ ਸਾਇੰਸ ਅਧਿਆਪਕ ਅਤੇ ਵਿਦਿਆਰਥੀਆਂ ਦਾ ਕੀਤਾ ਸਨਮਾਨ
- by Jasbeer Singh
- March 1, 2025

ਪ੍ਰਧਾਨ ਗੁਰਵਿੰਦਰ ਸਿੰਘ ਕਾਲਾ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਤੇ ਸਾਇੰਸ ਅਧਿਆਪਕ ਅਤੇ ਵਿਦਿਆਰਥੀਆਂ ਦਾ ਕੀਤਾ ਸਨਮਾਨ ਘਨੌਰ : ਸਰਕਾਰੀ ਸੀਨਅਰ ਸੈਕਡੰਰੀ ਸਕੂਲ਼ ਘਨੌਰ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਜਿਸ ਵਿੱਚ ਯੁਵਕ ਸੇਵਾਵਾਂ ਕਲੱਬ ਘਨੌਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਕਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ, ਜਦੋਂ ਕਿ ਸਾਬਕਾ ਸਰਪੰਚ ਮਲਕੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਸਮਾਰੋਹ ਵਿਚ ਸਕੂਲ ਦੇ ਸਾਇੰਸ ਅਧਿਆਪਕਾ, ਲੈਕਚਰਾਰ ਅਤੇ ਸਾਇੰਸ ਖੇਤਰ ਵਿੱਚ ਉਪਲੱਬਧੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕਲੱਬ ਪ੍ਰਧਾਨ ਗੁਰਵਿੰਦਰ ਸਿੰਘ ਕਾਲਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਸਮਾਰੋਹ 'ਚ ਲੈਕਚਰਾਰ ਦੌਲਤ ਰਾਮ, ਮੈਡਮ ਕਰਮਜੀਤ ਕੌਰ, ਮੈਡਮ ਸੁਨੀਤਾ ਜੈਨ, ਮੈਡਮ ਸੰਦੀਪ ਕੌਰ ਸੰਧੂ ਅਤੇ ਮਾਸਟਰ ਕੇਡਰ ਵਿਚੋਂ ਮੈਡਮ ਮਮਤਾ, ਰਾਜਦੀਪ ਕੌਰ, ਮੈਡਮ ਸ਼ੀਨਾਮ ਸ਼ਰਮਾ ਅਤੇ ਮੈਡਮ ਸ਼ਾਲੂ ਕੁੰਦਰਾ ਦਾ ਵਧੀਆ ਸੇਵਾਵਾਂ ਲਈ ਸਨਮਾਨ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਸਕੂਲ਼ ਵਿੱਚ ਸਾਇੰਸ ਗਰੁੱਪ 'ਚ ਲਗਭਗ 100 ਵਿਦਆਰਥੀ ਪੜ੍ਹ ਰਹੇ ਹਨ, ਜਿਸਦਾ ਸਾਰਾ ਸੇਹਰਾ ਸਾਇੰਸ ਲੈਕਚਰਾਰ ਅਤੇ ਸਾਇੰਸ ਅਧਿਆਪਕਾ ਨੂੰ ਜਾਂਦਾ ਹੈ । ਇਸ ਦੌਰਾਨ ਲੈਕਚਰਾਰ ਦੌਲਤ ਰਾਮ ਨੇ ਜਿਥੇ ਇਸ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਉਥੇ ਹੀ ਸਕੂਲ ਦੇ ਸਾਇੰਸ ਗਰੁੱਪ ਵਿੱਚ ਵਿਦਆਰਥੀ ਬਹੁਤ ਦੂਰ ਦੁਰਾਡੇ ਤੋਂ ਆਉਂਦੇ ਹਨ ਜੋ ਕਿ ਇਸ ਸਕੂਲ਼ ਗਰੁੱਪ ਦੀ ਸਫਲਤਾ ਦਾ ਪ੍ਰਤੀਕ ਹੈ। ਇਸ ਮੌਕੇ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸਕੂਲ਼ ਦੀ 7ਵੀ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ ਵਧੀਆ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆ ਦੇ ਕੁਇਜ਼ ਮੁਕਬਲੇ ਅਤੇ ਪੋਸਟਰ ਮੇਕਿੰਗ ਮਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਯੂਥ ਕਲੱਬ ਘਨੌਰ ਵਲੋਂ ਸਨਮਾਨਿਤ ਕੀਤਾ ਗਿਆ । ਦੱਸਣਯੋਗ ਹੈ ਕਿ ਕਲੱਬ ਪ੍ਰਧਾਨ ਅਤੇ ਨਗਰ ਪੰਚਾਇਤ ਘਨੌਰ ਦੇ ਵਾਰਡ ਨੰਬਰ 11 ਤੋਂ ਕੌਂਸਲਰ ਗੁਰਵਿੰਦਰ ਸਿੰਘ ਕਾਲਾ ਪਹਿਲਾਂ ਵੀ ਸਮੇਂ ਸਮੇਂ ਤੇ ਸਮਾਜ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ । ਉਨ੍ਹਾਂ ਵੱਲੋਂ ਹਰ ਵਾਰ ਸਕੂਲ ਅਤੇ ਵਿਦਿਆਰਥੀਆਂ ਦੀ ਮੱਦਦ ਕੀਤੀ ਜਾਂਦੀ ਹੈ । ਇਸ ਮੌਕੇ ਵਾਰਡ ਨੰਬਰ 9 ਦੇ ਕੌਂਸਲਰ ਬਲਜਿੰਦਰ ਸਿੰਘ, ਹਰਪਾਲ ਸਿੰਘ, ਗੁਰਸ਼ਰਨ ਕੌਰ, ਮੈਡਮ ਰੇਨੂੰ ਵਰਮਾ, ਅਰੁਣੇਸ਼ , ਸੁਖਵਿੰਦਰ ਕੌਰ, ਰਮਨਦੀਪ ਕੌਰ, ਕੁਲਵਿੰਦਰ ਸਿੰਘ, ਜਿਵਾਂਸੂ ਮਿੱਤਲ ਆਦਿ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.