post

Admin

(Chief Editor)

Haryana News

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੀ ਹਾਈਡ੍ਰੋਜਨ ਰੇਲ ਗੱਡੀ ਕੀਤੀ ਰਵਾਨਾ

post-img

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੀ ਹਾਈਡ੍ਰੋਜਨ ਰੇਲ ਗੱਡੀ ਕੀਤੀ ਰਵਾਨਾ

ਜੀਂਦ, 17 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਜੀਂਦ ਵਿਖੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਅੱਜ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲ ਗੱਡੀ (Hydrogen train) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।

ਕਿਥੋਂ ਤੋਂ ਕਿਥੇ ਤੱਕ ਚਲਿਆ ਕਰੇਗੀ ਇਹ ਰੇਲ ਗੱਡੀ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਜੋ ਅੱਜ ਹਰਿਆਣਾ ਦੇ ਸ਼ਹਿਰ ਜੀਂਦ ਵਿਖੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ ਇਹ ਰੇਲਗੱਡੀ ਜੀਂਦ ਅਤੇ ਸੋਨੀਪਤ ਵਿਚਕਾਰ ਚਲਾਈ ਗਈ ਹੈ । ਇਸ ਦੇ ਨਾਲ ਹੀ ਭਾਰਤ ਹਾਈਡ੍ਰੋਜਨ-ਚਾਲਿਤ ਰੇਲਗੱਡੀ ਚਲਾਉਣ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ । ਇਸ ਤੋਂ ਪਹਿਲਾਂ ਹਾਈਡ੍ਰੋਜਨ ਰੇਲਗੱਡੀਆਂ ਸਿਰਫ਼ ਜਰਮਨੀ, ਫਰਾਂਸ, ਸਵੀਡਨ ਅਤੇ ਚੀਨ ਵਿੱਚ ਹੀ ਚੱਲ ਰਹੀਆਂ ਸਨ ।

ਜੀਂਦ ਤੋਂ ਸੋਨੀਪਤ ਤੱਕ ਚੱਲਣ ਵਾਲੀ ਇਹ ਰੇਲ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ

10 ਡੱਬਿਆਂ ਵਾਲੀ ਇਹ ਰੇਲ ਗੱਡੀ ਜੀਂਦ-ਸੋਨੀਪਤ ਰੂਟ `ਤੇ ਚੱਲੇਗੀ ਅਤੇ 75 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਨਾਲ 14 ਸਟੇਸ਼ਨਾਂ ਨੂੰ ਕਵਰ ਕਰੇਗੀ । ਇਸ ਦਾ ਕਿਰਾਇਆ 5 ਤੋਂ 25 ਰੁਪਏ ਦੇ ਵਿਚਕਾਰ ਤੈਅ ਕੀਤਾ ਗਿਆ ਹੈ । ਇਹ ਰੇਲਗੱਡੀ 89 ਕਿਲੋਮੀਟਰ ਦੀ ਯਾਤਰਾ ਲਗਭਗ ਦੋ ਘੰਟਿਆਂ ਵਿੱਚ ਪੂਰੀ ਕਰੇਗੀ ।

ਅੱਜ ਦਾ ਦਿਨ ਇਕ ਇਤਿਹਾਸਕ ਦਿਨ : ਰੇਲ ਮੰਤਰੀ

ਪੀ. ਐਮ. ਮੋਦੀ ਕੁੱਲ ਨੌਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਵਿੱਚ ਇੱਕ ਐਲੀਵੇਟਿਡ ਰੇਲਵੇ ਟਰੈਕ ਅਤੇ ਦੋ ਮੈਡੀਕਲ ਕਾਲਜ ਸ਼ਾਮਲ ਹਨ । ਰੇਲ ਮੰਤਰੀ (Railway Minister) ਅਸ਼ਵਨੀ ਵੈਸ਼ਨਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ । ਭਾਰਤ ਨੇ ਹਾਈਡ੍ਰੋਜਨ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਵੱਡੀ ਵਚਨਬੱਧਤਾ ਪ੍ਰਗਟਾਈ ਹੈ ਅਤੇ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਿਆ ਹੈ । ਦੇਸ਼ ਹੁਣ ਉਨ੍ਹਾਂ ਪੰਜ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਹਾਈਡ੍ਰੋਜਨ-ਚਾਲਿਤ ਰੇਲਗੱਡੀਆਂ ਚੱਲ ਰਹੀਆਂ ਹਨ ।

ਹਾਈਡ੍ਰੋਜਨ ਤਕਨੀਕ ਨਾਲ ਧੂੰਆਂ ਜਾਂ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ

ਜੀਂਦ ਵਿਖੇ ਸਥਾਪਿਤ ਪਲਾਂਟ ਵਿੱਚ ਹਾਈਡ੍ਰੋਜਨ ਤੋਂ ਪੈਦਾ ਕੀਤੀ ਗਈ ਬਿਜਲੀ ਇਸ ਰੇਲਗੱਡੀ ਨੂੰ ਚਲਾਉਂਦੀ ਹੈ । ਇਸ ਤਕਨੀਕ ਦੀ ਸਭ ਤੋਂ ਅਹਿਮ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਕੋਈ ਧੂੰਆਂ ਜਾਂ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ, ਇਸ ਵਿੱਚੋਂ ਸਿਰਫ਼ ਪਾਣੀ ਦੀਆਂ ਬੂੰਦਾਂ ਅਤੇ ਪਾਣੀ ਦੀ ਭਾਫ਼ ਹੀ ਨਿਕਲਦੀ ਹੈ, ਜਿਸ ਨਾਲ ਇਹ ਪੂਰੀ ਤਰ੍ਹਾਂ ਵਾਤਾਵਰਣ-ਅਨੁਕੂਲ ਤਕਨੀਕ ਬਣ ਜਾਂਦੀ ਹੈ । ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਈਡ੍ਰੋਜਨ ਰੇਲਗੱਡੀ ਬਾਰੇ ਇੰਝ ਸੋਚੋ ਜਿਵੇਂ ਇਸ ਦੇ ਅੰਦਰ ਹੀ ਇੱਕ ਛੋਟਾ ਜਿਹਾ ਬਿਜਲੀ-ਘਰ ਲੱਗਿਆ ਹੋਵੇ। ਹਾਈਡ੍ਰੋਜਨ ਗੈਸ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਅਤੇ ਰੇਲਗੱਡੀ ਉਸੇ ਬਿਜਲੀ ਨਾਲ ਚੱਲਦੀ ਹੈ ।

 

Related Post

Instagram