National
0
ਪ੍ਰਧਾਨ ਮੰਤਰੀ ਦਾ ਮਹਾਰਾਸ਼ਟਰ ਦੇ ਪੁਣੇ ਵਿਖੇ ਕੀਤਾ ਜਾਣ ਵਾਲਾ ਦੌਰਾ ਮੀਂਹ ਦੇ ਚਲਦਿਆਂ ਹੋਇਆ ਰੱਦ
- by Jasbeer Singh
- September 26, 2024
ਪ੍ਰਧਾਨ ਮੰਤਰੀ ਦਾ ਮਹਾਰਾਸ਼ਟਰ ਦੇ ਪੁਣੇ ਵਿਖੇ ਕੀਤਾ ਜਾਣ ਵਾਲਾ ਦੌਰਾ ਮੀਂਹ ਦੇ ਚਲਦਿਆਂ ਹੋਇਆ ਰੱਦ ਨਵੀਂ ਦਿੱਲੀ : ਮਹਾਰਾਸ਼ਟਰ ਦੇ ਸ਼ਹਿਰ ਪੁਣੇ ਵਿਚ ਭਾਰੀ ਬਾਰਿਸ਼ ਕਾਰਨ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹਾਰਾਸ਼ਟਰ ਦੌਰਾ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਦੌਰੇ ਦੌਰਾਨ 20900 ਕਰੋੜ ਦੀਆਂ ਵੱਖ ਵੱਖ ਯੋਜਨਾਵਾਂ ਦਾ ਉਦਘਾਟਨ, ਨੀਂਹ ਪੱਥਰ ਰੱਖਣਾ ਸੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਜ਼ਿਲਾ ਅਦਾਲਤ ਤੋਂ ਸਰਵਗੇਟ ਪੁਣੇ ਤੱਕ ਚੱਲਣ ਵਾਲੀ ਮੈਟਰੋ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਾ ਸੀ ।
