post

Jasbeer Singh

(Chief Editor)

Punjab

ਕੇਂਦਰੀ ਜੇਲ ਅੰਦਰ ਕੈਦੀ ਨੇ ਕੀਤੀ ਡਾਕਟਰੀ ਮਦਦ ਨਾ ਮਿਲਣ ਤੇ ਖੁਦਕੁਸ਼ੀ ਦੀ ਕੋਸਿ਼ਸ਼

post-img

ਕੇਂਦਰੀ ਜੇਲ ਅੰਦਰ ਕੈਦੀ ਨੇ ਕੀਤੀ ਡਾਕਟਰੀ ਮਦਦ ਨਾ ਮਿਲਣ ਤੇ ਖੁਦਕੁਸ਼ੀ ਦੀ ਕੋਸਿ਼ਸ਼ ਹੁਸਿ਼ਆਰਪੁਰ, 12 ਮਾਰਚ 2026 : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਦੀ ਕੇਂਦਰੀ ਜੇਲ ਵਿਖੇ ਬੰਦ ਕੈਦੀ ਵਲੋਂ ਡਾਕਟਰੀ ਮਦਦ ਨਾ ਮਿਲਣ ਦੇ ਰੋਸ ਵਜੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਕਾਰਨ ਰਿਹਾ ਖੁਦਕੁਸ਼ੀ ਕਰਨ ਦਾ ਮਿਲੀ ਜਾਣਕਾਰੀ ਮੁਤਾਬਕ ਹੁਸਿ਼ਆਰਪੁਰ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਅਜਿਹਾ ਕਰਨ ਦਾ ਮੁੱਖ ਕਾਰਨ ਡਾਕਟਰੀ ਇਲਾਜ ਦੀ ਘਾਟ ਤੋਂ ਨਿਰਾਸ਼ ਹੋਣਾ ਹੈ। ਕੈਦੀ ਨੇ ਜੇਲ੍ਹ ਦੇ ਅੰਦਰ ਚਾਰ ਤਿੱਖੇ ਲੋਹੇ ਦੇ ਕਿੱਲ ਨਿਗਲ ਲਏ, ਜਿਸ ਨਾਲ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ । ਕੌਣ ਹੈ ਇਹ ਕੈਦੀ ਤੇ ਕਿਸ ਮਾਮਲੇ ਵਿਚ ਹੈ ਜੇਲ ਵਿਚ ਬੰਦ ਸੂਚਨਾ ਮੁਤਾਬਕ ਹੁਸਿ਼ਆਰਪੁਰ ਕੇਂਦਰੀ ਜੇਲ ਵਿਚ ਬੰਦ ਜਿਸ ਕੈਦੀ ਵਲੋਂ ਲੋਹੇ ਦੀਆਂ ਕਿੱਲਾਂ ਨਿਗਲ ਕੇ ਆਪਣੀ ਜਾਨ ਲੈਣ ਦੀ ਕੋਸਿ਼ਸ਼ ਕੀਤੀ ਗਈ ਹੈ ਦਾ ਨਾਮ ਚੰਨਦੀਪ ਸਿੰਘ ਹੈ ਤੇ ਇਹ ਮਾਹਿਲਪੁਰ ਦੇ ਪਿੰਡ ਲਾਲਪੁਰ ਭਾਣਾ ਦਾ ਰਹਿਣ ਵਾਲਾ ਹੈ।ਉਕਤ ਕੈਦੀ ਚੰਨਦੀਪ ਸਿੰਘ ਐਨ. ਡੀ. ਪੀ. ਐਸ. ਅਤੇ ਝਗੜੇ ਦੇ ਦੋਸ਼ ਵਿੱਚ ਸਜ਼ਾ ਕੱਟ ਰਿਹਾ ਹੈ। ਕੈਦੀ ਨੇ ਕੀ ਇਲਜ਼ਮ ਲਗਾਇਆ ਜੇਲ ਪ੍ਰਸ਼ਾਸਨ ਤੇ ਪ੍ਰਾਪਤ ਜਾਣਕਾਰੀ ਮੁਤਾਬਕ ਚੰਨਦੀਪ ਸਿੰਘ ਜੋ ਕਿ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਵਲੋਂ ਜੇਲ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਸੀ ਕਿ ਉਸਦਾ ਇਲਾਜ ਕਰਵਾਇਆ ਜਾਵੇ। ਕੈਦੀ ਨੇ ਦੋਸ਼ ਲਗਾਇਆ ਕਿ ਉਸਦਾ ਸਹੀ ਇਲਾਜ ਨਹੀਂ ਹੋ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ `ਤੇ ਪ੍ਰੇਸ਼ਾਨ ਸੀ ਤੇ ਨਤੀਜੇ ਵਜੋਂ ਉਸਨੇ ਸ਼ਾਮ 7 ਵਜੇ ਦੇ ਕਰੀਬ ਜੇਲ੍ਹ ਦੀ ਕੰਧ ਤੋਂ ਚਾਰ ਤਿੱਖੇ ਕਿੱਲ ਕੱਢ ਕੇ ਨਿਗਲ ਲਏ।

Related Post

Instagram