ਹੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਆਉਣ ਵਾਲੀ ਫਿਲਮ ਦਾ ‘ਦਿ ਬਲੱਫ’ ਦੀ ਸ਼ੂਟਿੰਗ ਲਈ ਆਸਟਰੇਲੀਆ ਪਹੁੰਚ ਗਈ ਹੈ। ਇਸ ਫਿਲਮ ਵਿੱਚ ਅਦਾਕਾਰਾ ਇਕ ਸਾਬਕਾ ਮਹਿਲਾ ਸਮੁੰਦਰੀ ਡਾਕੂ ਦੀ ਭੂਮਿਕਾ ਨਿਭਾਏਗੀ। ‘ਦਿ ਬਲੱਫ’ ਦਾ ਨਿਰਮਾਣ ਰੂਸੋ ਬ੍ਰਦਰਜ਼ ਦੇ ਬੈਨਰ ਏਜੀਬੀਓ ਸਟੂਡੀਓਜ਼ ਅਤੇ ਐਮਾਜ਼ੋਨ ਐੱਮਜੀਐੱਮ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ। 41 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝਾ ਕੀਤੀ ਹੈ ਜਿਸ ਵਿੱਚ ਉਸ ਨਾਲ ਉਸ ਦੀ ਧੀ ਮਾਲਤੀ ਮੈਰੀ ਜੋਨਜ਼ ਵੀ ਹੈ। ਪ੍ਰਿਯੰਕਾ ਨੇ ਕਿਹਾ, ‘‘ਬਾਕਮਾਲ… ਦਿ ਬਲੱਫ… ਹੁਣ ਤੱਕ ਦੇ ਸਭ ਤੋਂ ਬਿਹਤਰ ਸਾਥੀ ਨਾਲ।’’ ਜ਼ਿਕਰਯੋਗ ਹੈ ਕਿ ਫ਼ਿਲਮ ‘ਦਿ ਬਲੱਫ’ ਦਾ ਸੈੱਟ 19ਵੀਂ ਸਦੀ ’ਤੇ ਆਧਾਰਿਤ ਹੈ ਜਿਸ ਦੀ ਕਹਾਣੀ ਸਾਬਕਾ ਮਹਿਲਾ ਸਮੁੰਦਰੀ ਡਾਕੂ ’ਤੇ ਆਧਾਰਿਤ ਹੈ। ਏਜੀਬੀਓ ਦੇ ਐਂਥਨੀ ਅਤੇ ਜੋਅ ਰੂਸੋ ਨਾਲ ਚੋਪੜਾ ਜੋਨਜ਼ ਫਿਲਮ ਦੀ ਪ੍ਰੋਡਿਊਸਰ ਵੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਫ੍ਰੈਂਕ ਈ ਫਲਾਵਰਜ਼ ਹਨ ਜਿਸ ਨੇ ਇਸ ਫਿਲਮ ਦੀ ਕਹਾਣੀ ਜੋਅ ਬੈਲਾਰਿਨੀ ਦੇ ਸਹਿਯੋਗ ਨਾਲ ਲਿਖੀ ਹੈ। ਫਿਲਮ ‘ਦਿ ਬਲੱਫ’ ਪ੍ਰਾਈਮ ਵੀਡੀਓ ’ਤੇ ਦਿਖਾਈ ਜਾਵੇਗੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.