post

Jasbeer Singh

(Chief Editor)

Patiala News

ਪ੍ਰੋ. ਬੰਡੂਗਰ ਦਾ ਅਸਤੀਫਾ ਅਕਾਲ ਤਖਤ ਸਾਹਿਬ ਤੋ ਮੂੰਹ ਫੇਰਨਾ ਹੈ : ਕਰਨੈਲ ਸਿੰਘ ਪੰਜੋਲੀ

post-img

ਪ੍ਰੋ. ਬੰਡੂਗਰ ਦਾ ਅਸਤੀਫਾ ਅਕਾਲ ਤਖਤ ਸਾਹਿਬ ਤੋ ਮੂੰਹ ਫੇਰਨਾ ਹੈ : ਕਰਨੈਲ ਸਿੰਘ ਪੰਜੋਲੀ - ਧਾਮੀ ਤੇ ਬਡੂੰਗਰ ਜਿੰਮੇਵਾਰੀ ਚੁਕਣ ਦੀ ਜਗਾ ਭਗੌੜੇ ਹੋਏ ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਆਖਿਆ ਹੈ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਕਾਲ ਤਖ਼ਤ ਸਾਹਿਬ ਵਲੋ ਪੰਥਕ ਏਕਤਾ ਲਈ ਬਣਾਈ ਸਤ ਮੈਂਬਰੀ ਕਮੇਟੀ ਤੋ ਅਸਤੀਫਾ ਦੇਕੇ ਜਿਥੇ ਆਪਦੇ ਫਰਜਾਂ ਤੋਂ ਕੋਤਾਹੀ ਕੀਤੀ ਹੈ ਉਥੇ ਅਕਾਲ ਤਖਤ ਸਾਹਿਬ ਤੋਂ ਮੂੰਹ ਮੋੜਿਆ ਹੈ। ਦੋ ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜੋ ਭਰਤੀ ਕਮੇਟੀ ਬਣਾਈ ਗਈ ਸੀ ਓਸ ਦੇ ਸਿਰ ਇਤਿਹਾਸਕ ਜਿੰਮੇਵਾਰੀ ਸੀ ਤੇ ਇਸ ਕਮੇਟੀ ਵਲੋ ਬਣਾਏ ਅਕਾਲੀ ਦਲ ਨੇ ਭਵਿੱਖ ਵਿਚ ਕੌਮ ਦੀ ਅਗਵਾਈ ਕਰਨੀ ਸੀ ਜਿਸ ਕਰਕੇ ਇਸ ਕਮੇਟੀ ਦੇ ਹਰ ਮੈਂਬਰ ਨੂੰ ਇਸਦੀ ਅਹਿਮੀਅਤ ਦਾ ਅਹਿਸਾਸ ਹੋਣਾ ਲਾਜਮੀ ਸੀ । ਪੰਜੌਲੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਇਸ ਕਮੇਟੀ ਵਿਚ ਸ਼ਾਮਲ ਹੋਣਾ ਪੰਥਕ ਸਫਾਂ ਲਈ ਉਤਸ਼ਾਹ ਵਾਲੀ ਖਬਰ ਸੀ । ਸਭ ਨੂੰ ਬੜੀਆਂ ਆਸਾਂ ਸਨ ਪਰ ਇਨਾ ਦੋਨਾ ਨੇ ਸਭ ਆਸਾਂ ਉਤੇ ਪਾਣੀ ਫੇਰ ਦਿਤਾ। ਸੰਕਟ ਮੌਕੇ ਆਪਦੀ ਯੋਗਤਾ ਨਾਲ ਸਹੀ ਕਦਮ ਚੁਕਣ ਦੀ ਜਿੰਮੇਵਾਰੀ ਨਿਭਾਉਣ ਦੀ ਥਾਂ ਇਹ ਦੋਵੇ ਭਗੌੜੇ ਹੋ ਗਏ। ਦਰਅਸਲ ਪਿਛਲੀ ਮੀਟਿੰਗ ਵਿਚ ਸਤ ਮੈਂਬਰੀ ਕਮੇਟੀ ਨੇ ਮਿਥ ਲਿਆ ਸੀ ਕਿ ਅਗਲੀ ਮੀਟਿੰਗ ਵਿੱਚ ਆਪਦੀ ਫਾਈਨਲ ਰਿਪੋਰਟ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਣੀ ਹੈ। ਇਸ ਕਰਕੇ ਮੀਟਿੰਗ ਤੋ ਪਹਿਲਾਂ ਹੀ ਬਹਾਨਾ ਬਣਾਕੇ ਐਡਵੋਕੇਟ ਧਾਮੀ ਨੇ ਅਸਤੀਫੇ ਦੇ ਦਿਤੇ । ਉਨ੍ਹਾਂ ਕਿਹਾ ਕਿ ਹਾਲਾਂਕਿ ਅਸਤੀਫੇ ਮਨਜੂਰ ਨਹੀ ਹੋਏ ਤੇ ਅਜੇ ਉਨਾ ਨੂੰ ਮੀਟਿੰਗ ਵਿਚ ਲਾਜਮੀ ਜਾਣਾ ਚਾਹੀਦਾ ਸੀ ਪਰ ਉਨਾ ਨੇ ਕੌਮ ਨਾਲ ਧਰੋਹ ਕਮਾਇਆ।ਧਾਮੀ ਸਾਹਿਬ ਦੇ ਰਾਹ ਉਤੇ ਹੀ ਪ੍ਰੋ. ਬੰਡੂਗਰ ਚਲ ਪਏ ਹਨ।ਉਨਾ ਨੇ ਵੀ ਅਸਤੀਫਾ ਦੇ ਦਿਤਾ ਤਾਂਕਿ ਬਾਦਲ ਦਲ ਸਾਹਮਣੇ ਸੱਚੇ ਰਹਿ ਸਕਣ । ਉਨ੍ਹਾਂ ਕਿਹਾ ਕਿ ਜਦ ਐਨੀਆਂ ਗਿਆਨਵਾਨ ਸਖਸ਼ੀਅਤਾਂ ਜਿਨਾ ਵਿਚ ਅਕਾਲ ਤਖਤ ਸਾਹਿਬ ਨੇ ਭਰੋਸਾ ਦਿਖਾਇਆ ਓਹ ਵੀ ਡੋਲ ਜਾਣ ਤੇ ਆਪਦੇ ਆਪ ਨੂੰ ਸਹੀ ਵੀ ਦਰਸਾਉਣ ਤਾਂ ਇਸ ਨਾਲੋ ਮਾੜਾ ਹੋਰ ਕੀ ਹੋ ਸਕਦਾ ਹੈੈ । ਪ੍ਰੋ. ਬੰਡੂਗਰ ਨੇ ਆਪਦੇ ਅਸਤੀਫੇ ਵਾਲੀ ਚਿਠੀ ਵਿਚ ਲਿਖਿਆ ਹੈ ਕਿ ਓਹ ਇਸ ਕਰਕੇ ਅਸਤੀਫਾ ਦੇ ਰਹੇ ਨੇ ਕਿ ਧਾਮੀ ਸਾਹਿਬ ਦੇ ਅਸਤੀਫਾ ਦੇਣ ਮਗਰੋ ਪਟਿਆਲੇ ਵਾਲੀ ਮੀਟਿੰਗ ਦੀ ਪ੍ਰਧਾਨਗੀ ਕੌਣ ਕਰੇਗਾ । ਉਨ੍ਹਾ ਆਖਿਆ ਕਿ ਪ੍ਰਧਾਨਗੀ ਕੋਈ ਵੀ ਕਰ ਸਕਦਾ ਸੀ, ਇਸ ਲਈ ਇਨਾ ਦੋਵੇ ਪੰਥਕ ਆਗੂਆਂਨੂੰ ਅਗੇ ਆਕੇ ਸ੍ਰੀ ਅਕਾਲ ਤਖਤ ਦਾ ਹੁਕਮ ਮੰਨਣਾ ਚਾਹੀਦਾ ਹੈ ।

Related Post