
ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਨੇ 314ਵਾਂ ਖੂਨਦਾਨ ਕੈਂਪ ਲਗਾਇਆ
- by Jasbeer Singh
- January 20, 2025

ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਨੇ 314ਵਾਂ ਖੂਨਦਾਨ ਕੈਂਪ ਲਗਾਇਆ —ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡਮੁੱਲੀ ਸੇਵਾ: ਹਰਮੀਤ ਬਡੂੰਗਰ ਪਟਿਆਲਾ, 20 ਜਨਵਰੀ : ਮਨੁੱਖਤਾ ਦੇ ਭਲੇ ਲਈ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਕੈਂਪ ਕਮਾਂਡਰ ਸੁਖਦੀਪ ਸੋਹਲ ਦੀ ਅਗਵਾਈ ਹੇਠ 314ਵਾਂ ਰੈਗੂਲਰ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਹਰਮਿੰਦਰ ਸਿੰਘ ਬੱਤਾ ਨੇ ਖੁਦ ਖੂਨਦਾਨ ਕਰਕੇ ਉਦਘਾਟਨ ਕੀਤਾ, ਜਦੋਂ ਕਿ ਤੀਰਥਇੰਦਰ ਸਿੰਘ ਵਿਰਕ ਮਛਰਾਏ ਕਲਾਂ ਨੇ ਬਲੱਡ ਬੈਂਕ ਵਿਚ 16ਵੀਂ ਵਾਰ, ਅਮਰਜੀਤ ਸਿੰਘ ਨੌਗਾਵਾਂ ਪ੍ਰਧਾਨ ਪੰਚਾਇਤ ਯੂਨੀਅਨ ਪਟਿਆਲਾ ਨੇ 15ਵੀਂ ਵਾਰ, ਜੱਗਾ ਸਿੰਘ ਫਤਹਿਪੁਰ, ਗੁਰਮੀਤ ਸਿੰਘ ਬਿਸ਼ਨਗੜ੍ਹ, ਇੰਦਰਜੀਤ ਸਿੰਘ ਪਟਿਆਲਾ, ਕ੍ਰਿਪਾਲ ਸਿੰਘ ਪੰਜੌਲਾ, ਹਰਿੰਦਰ ਸਿੰਘ ਪਟਿਆਲਾ, ਜਗਪਿੰਦਰ ਸਿੰਘ ਪੂਨੀਆ ਖਾਨਾਂ ਸਮੇਤ 12 ਵਲੰਟੀਅਰਾਂ ਨੇ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਮੱਗ ਦੇ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਹਰਦੀਪ ਸਿੰਘ ਸਨੌਰ, ਜਥੇਦਾਰ ਕਰਨ ਸਿੰਘ ਜੌਲੀ, ਹਰਮੀਤ ਸਿੰਘ ਬਡੂੰਗਰ, ਰਵਿੰਦਰ ਸਿੰਘ ਭਾਂਖਰ, ਭਾਈ ਜਰਨੈਲ ਸਿੰਘ ਝੰਡੀ, ਅਵਤਾਰ ਸਿੰਘ ਬਲਬੇੜਾ, ਸੁਰਜਨ ਸਿੰਘ ਝੰਡੀ, ਗੁਰਦੇਵ ਸਿੰਘ ਨੌਗਾਵਾਂ, ਮਨਵਿੰਦਰ ਸਿੰਘ ਮਨੀ ਟੌਹੜਾ, ਰਣਜੀਤ ਸਿੰਘ ਤੇ ਖੂਨਦਾਨ ਸੇਵਾ ਵਿਚ ਸਟੇਟ ਐਵਾਰਡੀ ਬੀਬੀ ਜਸਵੀਰ ਕੌਰ ਵਿਰਕ ਮਛਰਾਏ ਕਲਾਂ ਵੀ ਹਾਜ਼ਰ ਸਨ। ਇਸ ਮੌਕੇ ਹਰਮੀਤ ਸਿੰਘ ਬਡੂੰਗਰ ਨੇ ਕਿਹਾ ਕਿ ਖੂਨਦਾਨ ਸੇਵਾ ਮਨੁੱਖਤਾ ਦੀ ਸਭ ਤੋਂ ਵੱਡਮੁੱਲੀ ਸੇਵਾ ਹੈ, ਇਸ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ । ਉਨ੍ਹਾਂ ਨੌਜਵਾਨਾਂ ਨੂੰ ਇਸ ਮਹਾਨ ਸੇਵਾ ਨਾਲ ਜੁੜਨ ਦੀ ਅਪੀਲ ਵੀ ਕੀਤੀ ।
Related Post
Popular News
Hot Categories
Subscribe To Our Newsletter
No spam, notifications only about new products, updates.