
ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਕ ਲਿਮ ਵਿਖੇ ਕਰਵਾਇਆ ਪ੍ਰੋਗਰਾਮ
- by Jasbeer Singh
- July 3, 2025

ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਕ ਲਿਮ ਵਿਖੇ ਕਰਵਾਇਆ ਪ੍ਰੋਗਰਾਮ - ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਵਿਚ ਸਹਿਕਾਰੀ ਸੰਸਥਾਵਾਂ ਦੀ ਭੂਮਿਕਾ ਬਾਰੇ ਕਰਵਾਇਆ ਜਾਣੂ ਪਟਿਆਲਾ, 3 ਜੁਲਾਈ : ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ. ਪਟਿਆਲਾ ਵਿੱਖੇ ਇੰਟਰਨੈ਼ਸ਼ਨਲ ਇਅਰ ਆਫ ਕੋਆਪ੍ਰੇਟਿਵ 2025 ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਪੀ.ਏ.ਡੀ.ਬੀ ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਚੱਠਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਅਨਮੋਲ ਸਿੰਘ ਸਿੱਧੂ ਸਹਾਇਕ ਜਨਰਲ ਮੈਨੇਜਰ ਪੀ.ਏ.ਡੀ.ਬੀਜ਼ ਜਿਲ੍ਹਾ ਪਟਿਆਲਾ ਵੱਲੋਂ ਇੰਟਰਨੈਸ਼ਨਲ ਇਅਰ ਆਫ ਕੋਆਪੇ੍ਰਟਿਵ 2025 ਦੇ ਥੀਮ ਕੋਆਪ੍ਰੇਟਿਵ ਬਿਲਡ ਅ ਬੈਟਰ ਵਰਲਡ ਵਿਚ ਪੀਏਡੀਬੀ ਪਟਿਆਲਾ ਦੀ ਭੂਮਿਕਾ" ਬਾਰੇ ਜਾਣੂ ਕਰਵਾਇਆ ਅਤੇ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਵਿੱਚ ਸਹਿਕਾਰੀ ਸੰਸਥਾਵਾਂ ਦੀ ਅਹਿਮ ਭੂਮਿਕਾ ਬਾਰੇ ਵੀ ਜਾਣੂ ਕਰਵਾਇਆ। ਇਸ ਉਪਰੰਤ ਵਲੈਤੀ ਰਾਮ ਪੰਜੌਲਾ ਵੱਲੋਂ ਵੀ ਸਹਿਕਾਰਤਾ ਅਤੇ ਸਹਿਕਾਰੀ ਸੰਸਥਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਉਪਰੰਤ ਮੁੱਖ ਮਹਿਮਾਨ ਚੇਅਰਮੈਨ ਹਰਪ੍ਰੀਤ ਸਿੰਘ ਚੱਠਾ ਵੱਲੋਂ ਪੀ.ਏ.ਡੀ.ਬੀ ਪਟਿਆਲਾ ਦੇ ਕਰਜ਼ਦਾਰਾਂ, ਕਮੇਟੀ ਮੈਂਬਰ ਸਹਿਬਾਨ ਅਤੇ ਆਏ ਹੋਰ ਪਤਵੰਤੇ ਸੱਜਣਾ ਦਾ ਸਨਮਾਨ ਕੀਤਾ ਗਿਆ ਅਤੇ ਹਾਜਰ ਆਏ ਸਾਰੇ ਪਤਵੰਤੇ ਸੱਜਣਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨਾ ਦੇ ਨਾਲ-ਨਾਲ ਕਿਰਪਾ ਸਿੰਘ ਉੱਪਲੀ ਲੋਨ ਸਬ ਕਮੇਟੀ ਮੈਂਬਰ, ਸਮੂਹ ਕਮੇਟੀ ਮੈਂਬਰ ਅਤੇ ਹੋਰ ਸਨਮਾਨਯੋਗ ਸਖਸ਼ੀਅਤਾਂ ਵਲੈਤੀ ਰਾਮ ਪੰਜੌਲਾ, ਗੁਰਪ੍ਰੀਤ ਸਿੰਘ ਕੱਕੇਪੁਰ, ਪੀ.ਏ.ਡੀ.ਬੀ ਪਟਿਆਲਾ ਨਾਲ ਜੁੜੇ ਕਿਸਾਨ ਭਰਾ ਅਤੇ ਅਨਮੋਲ ਸਿੰਘ ਸਿੱਧੂ ਸਹਾਇਕ ਜਨਰਲ ਮੈਨੇਜਰ ਪੀ.ਏ.ਡੀ.ਬੀਜ਼ ਜਿਲ੍ਹਾ ਪਟਿਆਲਾ, ਗਗਨਦੀਪ ਸਿੰਘ ਕਾਲੇਕਾ ਮੈਨੇਜਰ ਪੀ.ਏ.ਡੀ.ਬੀ ਪਟਿਆਲਾ ਦੇ ਨਾਲ ਸਮੂਹ ਪੀ.ਏ.ਡੀ.ਬੀ ਸਟਾਫ ਵੱਲੋਂ ਸ਼ਮਹੂਲੀਅਤ ਕੀਤੀ ਗਈ।
Related Post
Popular News
Hot Categories
Subscribe To Our Newsletter
No spam, notifications only about new products, updates.