post

Jasbeer Singh

(Chief Editor)

Haryana News

ਭਾਰਤ ਸਰਕਾਰ ਦਾ ਮੁੱਖ ਡਿਜ਼ੀਟਲ ਪਲੇਟਫਾਰਮ ਪ੍ਰਗਤੀ ਸ਼ਲਾਘਾਯੋਗ : ਨਾਇਬ ਸੈਣੀ

post-img

ਭਾਰਤ ਸਰਕਾਰ ਦਾ ਮੁੱਖ ਡਿਜ਼ੀਟਲ ਪਲੇਟਫਾਰਮ ਪ੍ਰਗਤੀ ਸ਼ਲਾਘਾਯੋਗ : ਨਾਇਬ ਸੈਣੀ ਚੰਡੀਗੜ੍ਹ, 3 ਫਰਵਰੀ 2026 : ਭਾਰਤ ਸਰਕਾਰ ਦੇ ਮੁੱਖ ਡਿਜ਼ੀਟਲ ਪਲੇਟਫਾਰਮ (ਪ੍ਰਗਤੀ) ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ) ਦੀ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਸ਼ਲਾਘਾ ਕੀਤੀ । ਪ੍ਰਗਤੀ ਪ੍ਰਾਜੈਕਟ ਨੂੰ ਕੀ ਦੱਸਿਆ ਮੁੱਖ ਮੰਤਰੀ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ, ਸੈਣੀ ਨੇ ਭਾਰਤ ਸਰਕਾਰ ਦੇ ਮੁੱਖ ਡਿਜੀਟਲ ਪਲੇਟਫਾਰਮ ਪ੍ਰਗਤੀ (ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ) ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਕਾਸ ਪ੍ਰਾਜੈਕਟਾਂ ਨੂੰ ਤੇਜ਼ ਕਰਨ ਅਤੇ ਜਨਤਕ ਸਿ਼ਕਾਇਤਾਂ ਦੇ ਨਿਪਟਾਰੇ ਲਈ ਇਕ ਸ਼ਕਤੀਸ਼ਾਲੀ` ਸਾਧਨ ਦੱਸਿਆ । ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਪ੍ਰਧਾਨ ਮੰਤਰੀ ਦੀ ਅਗਵਾਈ `ਚ ਕੇਂਦਰ, ਰਾਜਾਂ ਅਤੇ ਕੇਂਦਰੀ ਮੰਤਰਾਲਿਆਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਮੁੱਖ ਯੋਜਨਾਵਾਂ ਦੀ ਸਿੱਧੀ, ਅਸਲ ਸਮੇਂ ਦੀ ਨਿਗਰਾਨੀ ਨੂੰ ਸੰਭਵ ਬਣਾਉਂਦਾ ਹੈ। 112 ਮੁੱਖ ਪ੍ਰਾਜੈਕਟਾਂ ਵਿਚੋਂ ਹਰਿਆਣਾ ਵਿਚ 57 ਪਹਿਲਾਂ ਹੀ ਹਨ ਚਾਲੂ ਮੁੰਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਹਰਿਆਣਾ ਸੂਬੇ ਵਿਚ ਮੌਜੂਦਾ ਸਮੇਂ ਵਿਚ ਨਿਗਰਾਨੀ ਅਧੀਨ 112 ਮੁੱਖ ਪ੍ਰਾਜੈਕਟਾਂ ਵਿੱਚੋਂ 57 ਪਹਿਲਾਂ ਹੀ ਚਾਲੂ ਹਨ, ਜਿਨ੍ਹਾਂ `ਚ 94,153 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ, ਜਦਕਿ ਬਾਕੀ 55 ਪ੍ਰਾਜੈਕਟ ਜਿਨ੍ਹਾਂ ਦੀ ਕੀਮਤ 5. 44 ਲੱਖ ਕਰੋੜ ਰੁਪਏ ਹੈ-ਅਜੇ ਅਮਲ `ਚ ਹਨ । ਉਨ੍ਹਾਂ ਕਿਹਾ ਕਿ ਚਾਲੂ ਪ੍ਰਾਜੈਕਟਾਂ ਵਿੱਚੋਂ ਪ੍ਰਧਾਨ ਮੰਤਰੀ ਦੇ `ਪ੍ਰਗਤੀ` ਪਲੇਟਫਾਰਮ ਅਧੀਨ 13 ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਦੀ ਕੀਮਤ 30,463 ਕਰੋੜ ਰੁਪਏ ਹੈ। ਪ੍ਰਗਤੀ ਪ੍ਰਾਜੈਕਟ ਪਾਰਦਰਸ਼ੀ-ਜਵਾਬਦੇਹ ਸ਼ਾਸਨ ਪ੍ਰਤੀ ਵਚਨਬੱਧਤਾ ਨੂੰ ਹੈ ਦਰਸਾਉਂਦਾ ਨਾਇਬ ਸਿੰਘ ਸੈਣੀ ਅਨੁਸਾਰ ਪ੍ਰਗਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਦਰਸ਼ੀ, ਜਵਾਬ ਦੇਹ ਸ਼ਾਸਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਵਿਕਸਿਤ ਭਾਰਤ 2047 ਦੇ ਲੰਮੀ ਮਿਆਦ ਦੇ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ `ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜਿਸ ਨਾਲ ਜਨਤਕ ਵੈੱਲਫੇਅਰ ਪਹਿਲਕਦਮੀਆਂ ਦਾ ਤੇਜ਼ੀ ਨਾਲ ਅਮਲ ਅਤੇ ਪ੍ਰਭਾਵੀ ਵੰਡ ਯਕੀਨੀ ਬਣਦੀ ਹੈ।

Related Post

Instagram