
ਹਲਕੇ ਦੇ ਉਘੇ ਸਮਾਜਸੇਵੀ ਅਤੇ ਸਰਗਰਮ ਆਗੂ ਡਾਂ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਚ ਹੋਏ ਸ਼ਾਮਲ
- by Jasbeer Singh
- July 5, 2025

ਹਲਕੇ ਦੇ ਉਘੇ ਸਮਾਜਸੇਵੀ ਅਤੇ ਸਰਗਰਮ ਆਗੂ ਡਾਂ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਚ ਹੋਏ ਸ਼ਾਮਲ ਪਾਤੜਾਂ, 5 ਜੁਲਾਈ : ਹਲਕਾ ਸੁਤਰਾਣਾ ਅੰਦਰ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਮਰਥਨ ਹਾਸਲ ਹੋਇਆ ਜਦੋਂ ਉਘੇ ਸਮਾਜ ਸੇਵੀ, ਧਾਰਮਿਕ ਸਖਸ਼ੀਅਤ ਅਤੇ ਰਾਜਨੀਤਿਕ ਖੇਤਰ ਵਿੱਚ ਸਰਗਰਮ ਭੁਮਿਕਾ ਨਿਭਾਉਣ ਵਾਲੇ ਆਗੂ ਫਰਿੰਦਰ ਸਰਮਾਂ ਨੇ ਕਾਂਗਰਸ ਦਾ ਝੰਡਾ ਫੜ ਕੇ ਪਾਰਟੀ ਲਈ ਕੰਮ ਕਰਨ ਦਾ ਐਲਾਨ ਕਰ ਦਿੱਤਾ। ਉਨਾਂ ਅੱਜ ਮੈਂਬਰ ਪਾਰਲੀਮੈਂਟ ਡਾਂ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਦੀ ਮੌਜੂਦਗੀ ਸਮੇਂ ਕਾਂਗਰਸ ਟੀਮ ਸ਼ੁਤਰਾਣਾ ਨਾਲ ਚੱਲਣ ਦਾ ਐਲਾਨ ਕਰ ਦਿੱਤਾ। ਹਲਕਾ ਇੰਚਾਰਜ ਦਰਬਾਰਾ ਸਿੰਘ ਬਨਵਾਲਾ ਨੇ ਦਸਿਆ ਕਿ ਸ਼ਹਿਰ ਦੇ ਵੱਡੇ ਸਨਅਤੀ ਰਾਮੇਸ ਕੁਮਾਰ ਮੇਸੀ ਨਾਲ ਪਟਿਆਲਾ ਵਿਖੇ ਹੀ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਨਾਲ ਆਗਾਮੀ ਮਿਉਸਪਲ ਚੋਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਵੱਲੋਂ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੌਸਲ ਚੋਣਾਂ ਵਿੱਚ ਪੂਰੀ ਸਿੱਦਤ ਨਾਲ ਹਿੱਸਾ ਲੈਣਗੇ। ਇਸ ਮੌਕੇ ਟਕਸਾਲੀ ਕਾਂਗਰਸੀ ਆਗੂ ਦਵਾਰਕਾ ਦਾਸ, ਪਵਨ ਕੁਮਾਰ ਪਟਵਾਰੀ,ਰਾਕੇਸ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ,ਧੰਨਾ ਸਿੰਘ ਕਲਵਾਂਨੂੰ,ਬਲਰਾਜ ਸਿੰਘ ਸਿਉਨਾ, ਗੁਰਦੀਪ ਸਿੰਘ ਧਨੇਠਾ, ਸਿਕੰਦਰ ਸਿੰਘ ਮੀਡੀਆ ਕੋਆਰਡੀਨੇਟਰ, ਨਿਰਮਲ ਸਿੰਘ ਪੰਨੂ, ਮੋਹਰ ਸਿੰਘ ਜਿਉਣਪੁਰਾ,ਮੇਵਾ ਸਿੰਘ ਬਨਵਾਲਾ ਆਦਿ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.