
ਦਿਲਜੀਤ ਦੀ ਸਰਦਾਰ ਫਿਲਮ ਦਾ ਵਿਰੋਧ ਨਹੀਂ ਇਹ ਸਰਦਾਰਾਂ ਦਾ ਸਾਜਿਸ਼ ਤਹਿਤ ਕੀਤਾ ਜਾ ਰਿਹਾ ਵਿਰੋਧ : ਇੰਦਰਜੀਤ ਸੰਧੂ
- by Jasbeer Singh
- July 5, 2025

ਦਿਲਜੀਤ ਦੀ ਸਰਦਾਰ ਫਿਲਮ ਦਾ ਵਿਰੋਧ ਨਹੀਂ ਇਹ ਸਰਦਾਰਾਂ ਦਾ ਸਾਜਿਸ਼ ਤਹਿਤ ਕੀਤਾ ਜਾ ਰਿਹਾ ਵਿਰੋਧ : ਇੰਦਰਜੀਤ ਸੰਧੂ ਪਟਿਆਲਾ, 5 ਜੁਲਾਈ : ਦੁਨੀਆ ਭਰ ਵਿਚ ਮਕਬੂਲ ਹੋ ਰਹੀ ਫਿਲਮ ਸਰਦਾਰ ਜੀ ਨੂੰ ਲੋਕ ਆਪ ਮੁਹਾਰੇ ਦੇਖਣ ਇਸ ਦੇ ਐਕਟਰ ਦਿਲਜੀਤ ਨੂੰ ਮਨਾ ਮੁਹੀ ਪਿਆਰ ਦੇ ਰਹੇ ਹਨ ਪਰ ਕੁਝ ਸ਼ਰਾਰਤੀ ਅਨਸਰ ਸਰਦਾਰ ਜੀ ਫਿਲਮ ਦਾ ਵਿਰੋਧ ਕਰਨ ਦੇ ਨਾਲ ਨਾਲ ਸਿੱਧੇ ਤੌਰ ’ਤੇ ਸਰਦਾਰਾਂ ਦਾ ਵਿਰੋਧ ਕਰਕੇ ਵੱਡੀ ਸਾਜਿਸ਼ ਰਚ ਦੇ ਰਹੇ ਹਨ, ਜਿਸ ਵਿਚ ਉਨ੍ਹਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਸਨੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਫਿਲਮ ਨਹੀਂ ਜਿਸ ਵਿੱਚ ਪਾਕਿਸਤਾਨੀ ਲੜਕੀ ਨੇ ਰੋਲ ਕੀਤਾ ਹੋਵੇ ਇਹ ਤਾਂ ਜਿਸ ਦਿਨ ਤੋਂ ਦੋਵੇਂ ਮੁਲਕ ਅਲੱਗ ਹੋਏ ਹਨ ਉਸ ਦਿਨ ਤੋਂ ਹੀ ਕਲਾ ਅਜਿਹਾ ਕੁਝ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਤੇ ਕੰਮ ਕਰਨ ਵਾਲੇ ਰੰਗਮੰਚੀ ਵੱਖ ਵੱਖ ਫਿਲਮ ਵਿੱਚ ਕੰਮ ਕਰਕੇ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਰਹਿੰਦੇ ਹਨ, ਲਿਹਾਜਾ ਇਹ ਉਹ ਲੋਕ ਹਨ ਜਿਹੜੇ ਵਿਰੋਧ ਕਰ ਰਹੇ ਹਨ ਫਿਲਮ ਦਾ ਜਿਨ੍ਹਾਂ ਨੂੰ ਫਿਲਮਾਂ ਦੀ ਪਰਿਭਾਸ਼ਾ ਸਮਝ ਨਹੀਂ ਆਉਂਦੀ । ਉਹਨਾਂ ਕਿਹਾ ਕਿ ਕੁਝ ਲੋਕ ਵਿਰੋਧ ਕਰ ਰਹੇ ਹਨ ਕਿ ਫਿਲਮ ਦੀ ਹੀਰੋਇਨ ਪਾਕਿਸਤਾਨੀ ਹੈ ਅਤੇ ਇਸ ਫਿਲਮ ਦੇ ਹੀਰੋ ਪੰਜਾਬੀ ਸਿੰਗਰ ਦਲਜੀਤ ਦੁਸਾਂਝ ਹਨ, ਜਿਨ੍ਹਾਂ ਦੀ ਦੁਨੀਆਂ ਭਰ ਵਿੱਚ ਵੱਧ ਰਹੀ ਲੋਕਪਿ੍ਰਯਤਾ ਹਜ਼ਮ ਨਹੀਂ ਹੋ ਰਹੀ, ਜਿਸ ਕਰਕੇ ਨਾ ਚੱਲਣ ਵਾਲੇ ਗਾਇਕ ਇਸ ਦਾ ਵਿਰੋਧ ਕਰਕੇ ਸੁਰਖੀਆਂ ਵਿਚ ਆਉਣਾ ਚਾਹੁੰਦੇ ਹਨ, ਜਿਸ ਵਿਚੋਂ ਉਹ ਕਦੇ ਵੀ ਕਾਮਯਾਬੀ ਹਾਸਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਖੰਡ ਭਾਰਤ ਦੇ ਕਿਸੇ ਵੀ ਵਿਅਕਤੀ ਨੂੰ ਪੰਜਾਬੀ ਆ ਗਏ ਹੋਏ ਤੋਂ ਤਕਲੀਫ ਨਹੀਂ ਹੋਣੀ ਚਾਹੀਦੀ ਭਾਰਤ ਸਾਡਾ ਹੈ ਦਲਜੀਤ ਵੀ ਸਾਡਾ ਭਾਰਤੀ ਪੰਜਾਬੀ ਸਰਦਾਰ ਪੁੱਤਰ ਹੈ ਜਿਸ ਦੀ ਫਿਲਮ ਦੇਸ਼ਾਂ ਵਿਦੇਸ਼ਾਂ ਵਿੱਚ ਰਿਕਾਰਡ ਤੋੜ ਕੰਮ ਕਰ ਰਹੀ ਹੈ ।