post

Jasbeer Singh

(Chief Editor)

National

ਸਸਤੀ ਉਡਾਣ ਸੇਵਾਵਾਂ ਪ੍ਰਦਾਨ ਕਰਨ ਵਾਲੀ ਦੇਸ਼ ਦੀ ਪ੍ਰਮੁੱਖ ਏਅਰਲਾਈਨ ਸਪਾਈਸਜੈੱਟ ਵਿਚ ਆਪਣੀ ਵੱਡੀ ਹਿੱਸੇਦਾਰੀ ਵੇਚ ਸਕਦੇ

post-img

ਸਸਤੀ ਉਡਾਣ ਸੇਵਾਵਾਂ ਪ੍ਰਦਾਨ ਕਰਨ ਵਾਲੀ ਦੇਸ਼ ਦੀ ਪ੍ਰਮੁੱਖ ਏਅਰਲਾਈਨ ਸਪਾਈਸਜੈੱਟ ਵਿਚ ਆਪਣੀ ਵੱਡੀ ਹਿੱਸੇਦਾਰੀ ਵੇਚ ਸਕਦੇ ਹਨ ਪ੍ਰਮੋਟਰ ਅਜੈ ਸਿੰਘ ਨਵੀਂ ਦਿੱਲੀ : ਭਾਰਤ ਦੇਸ਼ ਵਿਚ ਸਸਤੀਆਂ ਉਡਾਣ ਸੇਵਾਵਾਂ ਪ੍ਰਦਾਨ ਕਰਨ ਵਾਲੀ ਦੇਸ਼ ਦੀ ਪ੍ਰਮੁੱਖ ਏਅਰਲਾਈਨ ਸਪਾਈਸਜੈੱਟ ਦੇ ਪ੍ਰਮੋਟਰ ਅਤੇ ਚੇਅਰਮੈਨ ਅਜੈ ਸਿੰਘ ਨੇ ਕਿਹਾ ਕਿ ਫੰਡ ਜੁਟਾਉਣ ਦੀ ਇਸ ਕੋਸਿ਼ਸ਼ ਦੌਰਾਨ ਏਅਰਲਾਈਨ ਆਪਣੀ 10 ਫੀਸਦੀ ਤੋਂ ਵੱਧ ਹਿੱਸੇਦਾਰੀ ਵੇਚ ਸਕਦੀ ਹੈ। ਏਜੰਸੀ ਦੀ ਖਬਰ ਮੁਤਾਬਕ ਅਜੈ ਸਿੰਘ ਸਤੰਬਰ ਦੇ ਅੰਤ ਤੱਕ ਸ਼ੇਅਰ ਵੇਚਣ ਦਾ ਇਹ ਸੌਦਾ ਪੂਰਾ ਕਰ ਸਕਦੇ ਹਨ। ਕੰਪਨੀ ਲੰਬੇ ਸਮੇਂ ਤੋਂ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਪੈਸੇ ਦੇ ਆਉਣ ਤੋਂ ਬਾਅਦ, ਕੰਪਨੀ ਨੂੰ ਆਪਣੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਜਾਵੇਗੀ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਦਾ ਕਹਿਣਾ ਹੈ ਕਿ ਜੇਕਰ ਸਾਰੇ ਹਾਲਾਤ ਅਨੁਕੂਲ ਰਹੇ ਤਾਂ ਅਜੈ ਸਿੰਘ ਏਅਰਲਾਈਨ ਵਿੱਚ 15 ਫੀਸਦੀ ਤੱਕ ਹਿੱਸੇਦਾਰੀ ਵੇਚ ਸਕਦਾ ਹੈ।ਇਨ੍ਹਾਂ ਸ਼ੇਅਰਾਂ ਨੂੰ ਵੇਚ ਕੇ ਹੋਣ ਵਾਲੇ ਪੈਸੇ ਦੀ ਵਰਤੋਂ ਕੰਪਨੀ ਦੇ ਸੰਕਟ ਨੂੰ ਹੱਲ ਕਰਨ ਲਈ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਕਰਜ਼ੇ ਦੇ ਭਾਰੀ ਬੋਝ ਨੇ ਏਅਰਲਾਈਨ ਸਪਾਈਸ ਜੈੱਟ ਦੀ ਹਾਲਤ ਅਜਿਹੀ ਬਣਾ ਦਿੱਤੀ ਹੈ ਕਿ ਉਹ ਆਪਣੇ ਜਹਾਜ਼ਾਂ ਦਾ ਕਿਰਾਇਆ ਵੀ ਅਦਾ ਕਰਨ ਦੇ ਸਮਰੱਥ ਨਹੀਂ ਹੈ। ਇਸ ਦੌਰਾਨ ਏਅਰਲਾਈਨਜ਼ ਕਾਰੋਬਾਰ `ਚ ਟਾਟਾ ਗਰੁੱਪ ਦੇ ਵੱਡੇ ਨਿਵੇਸ਼ ਅਤੇ ਇੰਡੀਗੋ ਦੇ ਵਿਸਥਾਰ ਨੇ ਬਾਜ਼ਾਰ `ਚ ਸਪਾਈਸਜੈੱਟ ਲਈ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇੰਨਾ ਹੀ ਨਹੀਂ ਕਾਨੂੰਨੀ ਮਾਮਲਿਆਂ ਨੇ ਵੀ ਕੰਪਨੀ ਦੀ ਸਥਿਤੀ ਨੂੰ ਕਮਜ਼ੋਰ ਕਰ ਦਿੱਤਾ ਹੈ।

Related Post