ਰਾਜਿੰਦਰਾ ਹਸਪਤਾਲ ਸਾਹਮਣੇ ਰੋਸ ਧਰਨਾ ਅੱਜ : ਢਿੱਲੋ ਮਾਮਲਾ ਪੈਰਾ ਮੈਡੀਕਲ ਸਟਾਫ ਦੀ ਭਰਤੀ ਨਾ ਹੋਣ ਦਾ ਨਾਭਾ, 19 ਅਗਸਤ () : 20 ਅਗਸਤ ਨੂੰ ਸਵੇਰੇ 10:30 ਵਜੇ ਸਥਾਨ ਸੰਗਰੂਰ ਰੋਡ ਰਾਜਿੰਦਰਾ ਹਸਪਤਾਲ ਸੂਪਰ ਸਪੈਸ਼ਲਿਟੀ ਬਲਾਕ ਦੇ ਸਾਹਮਣੇ ਐਮ ਸੀ ਐਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਭਰਤੀ ਨਾ ਕਰਨ ਕਾਰਨ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਗੁਰਤੇਜ ਸਿੰਘ ਢਿੱਲੋਂ ਸੂਬਾ ਕਾਰਜਕਰਨੀ ਮੈਂਬਰ ਭਾਜਪਾ ਪੰਜਾਬ ਅਤੇ ਸਾਬਕਾ ਚੇਅਰਮੈਨ ਇਮਪੁਰਵਮੇੰਟ ਟੱਰਸਟ ਨਾਭਾ ਦੀ ਅਗਵਾਈ ਚ ਦਿੱਤਾ ਜਾ ਰਿਹਾ ਹੈ ਤਾਂ ਜ਼ੋ ਸੂਬਾ ਸਰਕਾਰ ਜਾਗ ਸਕੇ ਗੁਰਤੇਜ ਢਿੱਲੋਂ ਨੇ ਦੱਸਿਆ ਕਿ ਹਸਪਤਾਲ ਵਿਖੇ ਸੁਪਰ ਸਪੈਸਲਿਟੀ ਬਲਾਕ ਦੀ ਇਮਾਰਤ ਕਾਫੀ ਸਮੇਂ ਤੋਂ ਤਿਆਰ ਹੈ ਜਿਸ ਵਿੱਚ ਸਟਾਫ ਅਤੇ ਡਾਕਟਰ ਨਾ ਹੋਣ ਕਾ,ਨ ਜਿੱਥੇ ਲੱਖਾਂ ਰੁਪੇ ਦੀ ਮਸੀਨਰੀ ਖਰਾਬ ਹੋ ਰਹੀ ਹੈ ਉੱਥੇ ਹੀ ਲੋਕਾਂ ਨੂੰ ਮਜਬੂਰੀ ਵਸ ਪਰਾਈਵੇਟ ਹਸਪਤਾਲਾਂ ਚ ਲੂੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਇਸ ਮੋਕੇ ਉਨਾ ਨਾਲ ਰਮਨਦੀਪ ਸਿੰਘ ਭੀਲੋਵਾਲ ਸੀਨੀਅਰ ਭਾਜਪਾ ਆਗੂ,ਜੇਜੀ ਮਹੰਤ ਚਹਿਲ,ਸੁਖਚੈਨ ਸਿੰਘ ਇਛੈਵਾਲ,ਸਤਨਾਮ ਸਿੰਘ ,ਅਮਨ ਨਾਭਾ,ਮਨੀ ਰੋਹਟੀ,ਜਤਿੰਦਰ ਸਿੰਘ,ਸੁਖਪ੍ਰੀਤ ਸਿੰਘ,ਵਿਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਜੱਗੀ,ਆਦਿ ਹਾਜ਼ਰ ਸਨ
