post

Jasbeer Singh

(Chief Editor)

9 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਨਿਰਵਿਘਨ ਚੱਲਣਗੀਆਂ : ਜੀ. ਐਮ, ਪੀ. ਆਰ. ਟੀ. ਸੀ

post-img

9 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਨਿਰਵਿਘਨ ਚੱਲਣਗੀਆਂ : ਜੀ. ਐਮ, ਪੀ. ਆਰ. ਟੀ. ਸੀ ਪਟਿਆਲਾ, 8 ਅਗਸਤ 2025 : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ ਦੇ ਬੁਲਾਰ ਅਤੇ ਜਨਰਲ ਮੈਨੈਜਰ ਜਤਿੰਦਰਪਾਲ ਸਿੰਘ ਗਰੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਰੱਖੜੀ ਦੇ ਤਿਉਹਾਰ ਮੌਕੇ ਪੀ. ਆਰ. ਟੀ. ਸੀ. ਦੀ ਬੱਸ ਸੇਵਾ ਬੇਰੋਕ ਜਾਰੀ ਰਹੇਗੀ। ਅੱਜ ਸ਼ਾਮ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਜਤਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਧਿਆਨ ਵਿੱਚ ਆਇਆ ਹੈ ਕਿ ਵੱਖ-ਵੱਖ ਮੀਡੀਆ ਮੰਚਾਂ ਰਾਹੀਂ ਰੱਖੜੀ ਦੇ ਤਿਉਹਾਰ ਦੌਰਾਨ ਪੀ. ਆਰ. ਟੀ. ਸੀ. ਦੀ ਬੱਸ ਸਰਵਿਸ ਬੰਦ ਹੋਣ ਜਾਂ ਕਿਸੇ ਹੜਤਾਲ ਹੋਣ ਸਬੰਧੀ ਰਿਪੋਰਟਾਂ/ਖ਼ਬਰਾਂ ਆ ਰਹੀਆਂ ਸਨ, ਜਿਨ੍ਹਾਂ ਨੂੰ ਮੈਨੇਜਮੈਂਟ ਵੱਲੋਂ ਖੰਡਨ ਕਰਦਿਆਂ ਸੂਬੇ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਮਿਤੀ 9 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ ਦੀ ਬੱਸ ਸੇਵਾ ਨਿਰਵਿਘਨ ਤੇ ਬੇਰੋਕ ਜਾਰੀ ਰਹੇਗੀ ।

Related Post