post

Jasbeer Singh

(Chief Editor)

Patiala News

ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ

post-img

ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ ਬਕਾਏ ਨਾ ਮਿਲਣ ਤੇ ਕੀਤਾ ਰੋਸ 2016 ਦੇ ਗਰੇਡਾਂ ਸਬੰਧੀ ਦੇਰੀ *ਤੇ ਕੀਤਾ ਕਿੰਤੂ ਮੈਡੀਕਲ ਬਿਲਾਂ ਦੀ ਅਦਾਇਗੀ ਦੀ ਕੀਤੀ ਮੰਗ ਪਟਿਆਲਾ : ਅੱਜ ਇੱਥੇ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ—ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਅਤੇ ਲੰਮੀ ਦੇਰ ਤੋਂ ਪਏ ਬਕਾਏ ਨਾ ਮਿਲਣ *ਤੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਵਿਰੁੱਧ ਦੱਬ ਕੇ ਨਾਅਰੇਬਾਜੀ ਕੀਤੀ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਮੈਨੇਜਮੈਂਟ ਨਾਲ ਵਾਰ—ਵਾਰ ਮੀਟਿੰਗ ਕਰਕੇ ਬਕਾਇਆਂ ਦੀ ਅਦਾਇਗੀ ਬਾਰੇ ਜ਼ੋਰ ਦਿੱਤਾ। ਮੈਨੇਜਮੈਂਟ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕੋਈ ਅਦਾਇਗੀ ਨਹੀਂ ਹੋ ਰਹੀ। ਉਹਨਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਮੈਨੇਜਮੈਂਟ ਸਾਡਾ ਸਬਰ ਨਾ ਪਰਖੇ। ਸਾਡੇ ਬਜ਼ੁਰਗ ਪੈਨਸ਼ਨਰ ਮੰਜਿਆਂ *ਤੇ ਪਏ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ, ਪਰੰਤੂ ਮੈਨੇਜਮੈਂਟ ਦੇ ਕੰਨ ਤੇ ਜੂੰ ਨਹੀਂ ਸਰਕਦੀ, ਉਨ੍ਹਾਂ ਨੇ ਪੈਨਸ਼ਨਰਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੇ ਵੀ ਸੰਘਰਸ਼ ਵਾਸਤੇ ਤਿਆਰ ਰਹਿਣ ਲਈ ਕਿਹਾ। ਸਕੱਤਰ ਜਨਰਲ ਹਰੀ ਸਿੰਘ ਨੇ ਰੈਲੀ ਰੂਪੀ ਇਸ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਰ—ਵਾਰ ਮੀਟਿੰਗ ਵਿੱਚ ਮੈਨੇਜਮੈਂਟ ਨੇ ਸਾਡੇ ਬਕਾਏ ਜਿਵੇਂ ਕਿ ਰਹਿੰਦੀ ਸੋਧੀ ਹੋਈ ਗਰੈਚੂਟੀ, 2016 ਦੇ ਗਰੇਡ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਕਰਨ ਦਾ ਵਾਅਦਾ ਕਰਨ ਦੇ ਬਾਵਜੂਦ ਮੈਨੇਜਮੈਂਟ ਨੇ ਕੋਈ ਵੀ ਅਦਾਇਗੀ ਨਹੀਂ ਕੀਤੀ। ਉਹਨਾਂ ਕਿਹਾ ਕਿ ਸਾਡੇ ਕੁੱਝ ਪੈਨਸ਼ਨਰ ਤਾਂ ਮੰਜਿਆਂ ਤੇ ਪਏ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇੱਕ ਦੋ ਕੁ ਕੇਸ ਤਾਂ ਅਜਿਹੇ ਹਨ ਜਿਨ੍ਹਾਂ ਪੈਨਸ਼ਨਰਾਂ ਦੀਆਂ ਬੀਮਾਰ ਘਰ ਵਾਲੀਆਂ ਬਿਲਕੁਲ ਮੌਤ ਦੇ ਮੂੰਹ ਵਿੱਚ ਪਈਆਂ ਨੇ ਤੇ ਉਹ ਰਾਤ ਨੂੰ ਤਾਂ ਵਾਰ—ਵਾਰ ਹਿਲਾ ਕੇ ਦੇਖਦੇ ਨੇ ਕਿ ਉਹ ਜਿਉਂਦੀਆਂ ਵੀ ਹਨ, ਪੈਨਸ਼ਨਰ ਇਨ੍ਹਾਂ ਦੇ ਇਲਾਜ ਲਈ ਬਹੁਤ ਚਿੰਤਤ ਹਨ, ਇਨ੍ਹਾਂ ਦੇ ਲੱਖਾਂ ਰੁਪਏ ਦੇ ਬਿਲ ਅਦਾਰੇ ਅੰਦਰ ਪਏ ਨੇ ਪਰੰਤੂ ਅਦਾਇਗੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੋਟੀ ਤਨਖਾਹ ਲੈਣ ਵਾਲੀਆਂ ਔਰਤਾਂ ਦੇ ਕਿਰਾਏ ਮੁਆਫ ਕਰਨਾ ਵੋਟਾਂ ਲਈ ਸਰਕਾਰੀ ਰਿਸ਼ਵਤ ਹੈ ਜੋ ਸਾਡੇ ਪੇਟ ਕੱਟ ਕੇ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਮੁਫ਼ਤ ਸਫਰ ਸਹੂਲਤ ਬੰਦ ਕਰਕੇ ਅਦਾਰੇ ਦੀ ਆਮਦਨ ਵਧਾਈ ਜਾਵੇ ਅਤੇ ਸਾਡੇ ਬਕਾਇਆਂ ਦੀ ਅਦਾਇਗੀ ਕੀਤੀ ਜਾਵੇ, ਤਾਂ ਕਿ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਬਜ਼ੁਰਗ ਮਰੀਜਾਂ ਨੂੰ ਸੁੱਖ ਦਾ ਰਾਹ ਆ ਸਕੇ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ ਪਿਛਲੇ 8 ਮਹੀਨੇ ਤੋਂ ਨਹੀਂ ਹੋਈ। ਪਤਾ ਇਹ ਵੀ ਲੱਗਾ ਹੈ ਕਿ ਪੀ.ਆਰ.ਟੀ.ਸੀ. ਦੀ ਪਿਛਲੀ ਤੇ ਆਉਣ ਵਾਲੀ ਇਸ ਸਾਲ ਦੀ ਲਾਇਬਲਟੀ 810 ਕਰੋੜ ਬਣਦੀ ਹੈ। ਪਰੰਤੂ ਪੰਜਾਬ ਸਰਕਾਰ ਨੇ ਅਦਾਰੇ ਲਈ ਆਪਣੇ ਬੱਜਟ ਵਿੱਚ ਕੇਵਲ 225/— ਕਰੋੜ ਰੁਪਏ ਹੀ ਰੱਖੇ ਹਨ। ਹਾਜਰ ਪੈਨਸ਼ਨਰਾਂ ਨੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਵਧੀਕੀ ਵਿਰੁੱਧ ਦੱਬ ਕੇ ਨਾਅਰੇਬਾਜੀ ਵੀ ਕੀਤੀ। ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਸ੍ਰੀ ਬਚਨ ਸਿੰਘ ਅਰੋੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਬਚਿੱਤਰ ਸਿੰਘ ਲੁਧਿਆਣਾ ਡਿਪੂ, ਉਪਕਾਰ ਸਿੰਘ ਸੰਗਰੂਰ, ਕਾਲਾ ਰਾਮ ਕੋਟਕਪੂਰਾ, ਜਸਵੰਤ ਸ਼ਰਮਾ ਫਰੀਦਕੋਟ, ਗੁਰਮੀਤ ਸਿੰਘ ਕਪੂਰਥਲਾ, ਪ੍ਰੀਤਮ ਸਿੰਘ ਬਰਾੜ ਬਠਿੰਡਾ, ਰਘਵੀਰ ਸਿੰਘ ਖਡਿਆਲਾ ਬੁਢਲਾਡਾ, ਮਦਨ ਮੋਹਨ ਬਰਨਾਲਾ, ਸ਼ਿਵ ਕੁਮਾਰ ਸ਼ਰਮਾ ਪਟਿਆਲਾ, ਹਰਭਜਨ ਸਿੰਘ ਚੰਡੀਗੜ੍ਹ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ, ਅਮੋਲਕ ਸਿੰਘ, ਬਲਵੰਤ ਸਿੰਘ, ਬੀਰ ਸਿੰਘ, ਨਿਰਪਾਲ ਸਿੰਘ, ਰਾਮ ਦਿੱਤਾ, ਗੁਰਚਰਨ ਸਿੰਘ, ਜਰਨੈਲ ਸਿੰਘ ਇੰਸਪੈਕਟਰ, ਰਣਜੀਤ ਸਿੰਘ ਜੀਓ, ਸੰਤ ਰਾਮ, ਤੇਜਪਾਲ ਅਤੇ ਸ਼ਾਮ ਸੁੰਦਰ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ਼ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਾ—ਖੂਬੀ ਨਿਭਾਈ।

Related Post