
ਪੀ.ਆਰ.ਟੀ.ਸੀ. ਪੈਨਸ਼ਨਰਜ਼ ਦੀ ਹੋਈ ਮਾਸਿਕ ਮੀਟਿੰਗ ਬਕਾਇਆਂ ਦੀ ਕੀਤੀ ਮੰਗ, ਸਰਕਾਰ ਦੀ ਕੀਤੀ ਹਾਏ, ਹਾਏ, ਨਵੀਆਂ ਬੱਸਾਂ ਪਾਉ
- by Jasbeer Singh
- August 21, 2024

ਪੀ.ਆਰ.ਟੀ.ਸੀ. ਪੈਨਸ਼ਨਰਜ਼ ਦੀ ਹੋਈ ਮਾਸਿਕ ਮੀਟਿੰਗ ਬਕਾਇਆਂ ਦੀ ਕੀਤੀ ਮੰਗ, ਸਰਕਾਰ ਦੀ ਕੀਤੀ ਹਾਏ, ਹਾਏ, ਨਵੀਆਂ ਬੱਸਾਂ ਪਾਉਣ ਦੀ ਕੀਤੀ ਮੰਗ ਪਟਿਆਲਾ : 21 ਅਗਸਤ : ਅੱਜ ਇੱਥੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਤ ਪੈਨਸ਼ਨਰਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਵੱਖ—ਵੱਖ ਬੁਲਾਰਿਆ ਨੇ ਰਹਿੰਦੇ ਬਕਾਏ ਜਿਵੇਂ ਕਿ ਕੰਮੂਟੇਸ਼ਨ ਦੇ ਰਹਿੰਦੇ ਬਕਾਏ ਪੇ—ਕਮਿਸ਼ਨ ਦੇ ਬਕਾਏ ਅਤੇ ਮੈਡੀਕਲ ਬਿਲਾਂ ਦੀ ਅਦਾਇਗੀ ਦੀ ਮੰਗ ਕੀਤੀ। ਪੰਜਾਬ ਸਰਕਾਰ ਤੋਂ ਰਹਿੰਦੇ 12 ਪ੍ਰਤੀਸ਼ਤ ਡੀ.ਏ. ਅਤੇ ਪੈਨਸ਼ਨਰ ਫਿਕਸ਼ੇਸ਼ਨ 2.59 ਗੁਣਾਂਕ ਨਾਲ ਦੇਣ ਦੀ ਮੰਗ ਕੀਤੀ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਭਾਵੇਂ ਮੈਨੇਜਮੈਂਟ ਨੇ ਸਾਡੇ ਬਹੁਤ ਸਾਰੇ ਬਕਾਏ ਦੇ ਦਿੱਤੇ ਹਨ ਤੇ ਪੈਨਸ਼ਨ ਵੀ ਸਮੇਂ ਸਿਰ ਪੈਣ ਲੱਗ ਪਈ ਹੈ ਪਰੰਤੂ ਅਜੇ ਵੀ ਕੁੱਝ ਬਕਾਏ ਰਹਿੰਦੇ ਹਨ ਜਿਨ੍ਹਾਂ ਦੀ ਉਹਨਾਂ ਨੇ ਜਲਦੀ ਅਦਾਇਗੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੰਮੂਟੇਸ਼ਨ ਦੀ ਕੀਤੀ ਵਾਧੂ ਰਿਕਵਰੀ ਦੀ ਤੁਰੰਤ ਅਦਾਇਗੀ ਸਮੇਤ ਵਿਆਜ ਕੀਤੀ ਜਾਵੇ, ਪੇ ਕਮਿਸ਼ਨ ਦਾ ਰਹਿੰਦਾ ਬਕਇਆ ਤੁਰੰਤ ਦਿੱਤਾ ਜਾਵੇ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਬਿਨਾਂ ਦੇਰੀ ਤੋਂ ਕੀਤੀ ਜਾਵੇ। ਉਹਨਾਂ ਪੰਜਾਬ ਸਰਕਾਰ ਤੋਂ ਰਹਿੰਦੇ 12 ਪ੍ਰਤੀਸ਼ਤ ਡੀ.ਏ. ਅਤੇ 2.59 ਗੁਣਾਂਕ ਨਾਲ ਪੈਨਸ਼ਨ ਫਿਕਸ ਕਰਨ ਦੀ ਵੀ ਮੰਗ ਕੀਤੀ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਆਪਣੇ ਸੰਬੋਧਨ ਵਿੱਚ ਰਿਹਾ ਕਿਹਾ ਕਿ ਸਰਕਾਰ ਦੇ ਫੈਸਲੇ ਮੁਤਾਬਿਕ ਜਿਸ ਮੁਲਾਜਮ ਨੂੰ ਰਿਟਾਇਰ ਹੋਣ ਤੋਂ ਅਗਲੇ ਮਹੀਨੇ ਇਨਕਰੀਮੈਂਟ ਲੱਗਣਾ ਹੁੰਦਾ ਹੈ, ਉਹ ਇੰਕਰੀਮੈਂਟ ਦਾ ਲਾਭ ਰਿਟਾਇਰੀ ਨੂੰ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਫੈਮਲੀ ਪੈਨਸ਼ਨਾਂ ਦੇ ਕੇਸਾਂ ਦਾ ਜਲਦੀ ਨਿਬੇੜਾ ਕੀਤਾ ਜਾਵੇ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਦਾਰੇ ਵਿੱਚ ਘੱਟੋ—ਘੱਟ ਪੰਜ ਸੌ ਨਵੀਆਂ ਬੱਸਾਂ ਪਾਈਆ ਜਾਣ ਤਾਂ ਕਿ ਅਦਾਰੇ ਦੀ ਹਾਲਤ ਵਿਹਤਰ ਹੋ ਸਕੇ। ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਇਸ ਵਿੱਚ ਪੈਨਸ਼ਨਰਾਂ ਵੱਲੋਂ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਅਸੀਂ ਆਪਣੇ ਏਕੇ ਨਾਲ ਬਹੁਤ ਪ੍ਰਾਪਤੀਆਂ ਕੀਤੀਆਂ ਹਨ ਪਰੰਤੂ ਕੁੱਝ ਸ਼ਕਤੀਆਂ ਇਸ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੇ ਰਹਿੰਦੇ ਬਕਾਇਆ ਦੀ ਜਲਦੀ ਅਦਾਇਗੀ ਦੀ ਮੰਗ ਕੀਤੀ। ਹੋਰਨਾ ਤੋਂ ਇਲਾਵਾ ਮੀਟਿੰਗ ਨੂੰ ਸਰਵ ਸ੍ਰੀ ਬਚਿੱਤਰ ਸਿੰਘ ਲੁਧਿਆਣਾ, ਕਰਨੈਲ ਸਿੰਘ ਬਰਗਾੜੀ ਫਰੀਦਕੋਟ, ਗੋਪਾਲ ਕਿਸ਼ਨ ਬਠਿੰਡਾ, ਮਦਨ ਮੋਹਨ ਬਰਨਾਲਾ, ਜੋਗਿੰਦਰ ਸਿੰਘ ਪਟਿਆਲਾ, ਭਜਨ ਸਿੰਘ ਚੰਡੀਗੜ੍ਹ, ਰਘਬੀਰ ਸਿੰਘ ਬੁੱਢਲਾਡਾ, ਬਲਵੰਤ ਸਿੰਘ ਜੋਗਾ ਸੰਗਰੂਰ, ਬਚਨ ਸਿੰਘ ਅਰੋੜਾ ਜਨਰਲ ਸਕੱਤਰ ਨੇ ਵੀ ਸੰਬੋਧਨ ਕੀਤਾ। ਪੰਜਾਬ ਸਰਕਾਰ ਵਲੋਂ 12 ਪ੍ਰਤੀਸ਼ਤ ਮਹਿੰਗਾਈ ਭੱਤੇ ਸਬੰਧੀ ਧਾਰੀ ਚੁੱਪ ਤੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ ਦਫਤਰ ਸਕੱਤਰ, ਅਮੋਲਕ ਸਿੰਘ ਕੈਸ਼ੀਅਰ, ਜੋਗਿੰਦਰ ਸਿੰਘ ਸਨੌਰੀਆ, ਮਹਿੰਦਰ ਸਿੰਘ ਸੋਹੀ, ਬਲਵੀਰ ਸਿੰਘ ਬੁੱਟਰ, ਬੀਰ ਸਿੰਘ, ਬਲਵੰਤ ਸਿੰਘ, ਰਣਜੀਤ ਸਿੰਘ ਜੀਓ, ਰਾਮ ਦਿੱਤਾ, ਸੁਖਦੇਵ ਸਿੰਘ ਭੂਪਾ, ਰਮੇਸ਼ਵਰ ਦਾਸ, ਸਿਆਮ ਸੁੰਦਰ ਅਤੇ ਹੰਸ ਰਾਜ ਨੇ ਵੀ ਭਰਪੂਰ ਯੋਗਦਾਨ ਪਾਇਆ।