ਪੀ. ਐਸ. ਈ. ਬੀ. ਸਕੱਤਰ ਨੇ ਪ੍ਰਾਈਵੇਟ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਕੀਤੇ ਨੋਟਿਸ ਜਾਰੀ
- by Jasbeer Singh
- February 6, 2026
ਪੀ. ਐਸ. ਈ. ਬੀ. ਸਕੱਤਰ ਨੇ ਪ੍ਰਾਈਵੇਟ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਕੀਤੇ ਨੋਟਿਸ ਜਾਰੀ ਮੋਹਾਲੀ, 6 ਫਰਵਰੀ 2026 : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵਲੋਂ ਨਿਜੀ ਸਕੂਲਾਂ ਦੇ ਪ੍ਰਿਸੀਪਲਾਂ ਨੂੰ ਨੋਟਿਸ ਜਾਰੀ ਕਰਕੇ ਬੋਰਡ ਦੇ ਨਤੀਜੇ ਰੋਕਣ ਬਾਰੇ ਆਖਿਆ ਗਿਆ ਹੈ। ਕੀ ਕਾਰਨ ਹੈ ਨੋਟਿਸ ਜਾਰੀ ਕਰਕੇ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਜੋ ਪੀ. ਐਸ. ਈ. ਬੀ. ਦੇੇ ਸਕੱਤਰ ਵਲੋਂ ਨਿਜੀ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਨੋਟਿਸ ਜਾਰੀ ਕਰਕੇ ਇਹ ਆਖਿਆ ਹੈ ਕਿ ਬੋਰਡ ਦੇ ਨਤੀਜੇ ਰੋਕ ਲਏ ਜਾਣਗੇ ਦਾ ਮੁੱਖ ਕਾਰਨ ਕਾਰੋਬਾਰੀ ਵਿਚਾਰ ਜਮ੍ਹਾਂ ਨਾ ਕਰਵਾਉਣਾ ਹੈ । ਨੋਟਿਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਸਿਰਫ਼ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਜਿਨ੍ਹਾਂ ਵਲੋਂ ਪੰਜਾਬ ਸਰਕਾਰ ਦੇ ਉਦਮੀ ਪ੍ਰਾਜੈਕਟ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਕਾਰੋਬਾਰੀ ਵਿਚਾਰ ਜਮ੍ਹਾ ਨਹੀਂ ਕਰਵਾਏ ਗਏ ਹਨ। ਕੀ ਕਾਰਨ ਸੀ ਕਾਰੋਬਾਰੀ ਵਿਚਾਰ ਮੰਗਣ ਦਾ ਪੰਜਾਬ ਸਰਕਾਰ ਦੇ ਉਦਮੀ ਪ੍ਰਾਜੈਕਟ ਤਹਿਤ ਜੋ ਸਕੂਲ ਪਿ੍ਰੰਸੀਪਲਾਂ ਤੋਂ ਕਾਰੋਬਾਰੀ ਵਿਚਾਰ ਮੰਗੇ ਗਏ ਸਨ ਦਾ ਉਦੇਸ਼ ਵਿਦਿਆਰਥੀਆਂ ਨਾਲ ਇਨ੍ਹਾਂ ਵਿਚਾਰਾਂ ਨੂੰ ਸਾਂਝਾ ਕਰਨਾ ਅਤੇ ਉਨ੍ਹਾਂ ਨੂੰ ਉਦਮ ਬਣਨ ਲਈ ਪ੍ਰੇਰਿਤ ਕਰਨਾ ਸੀ । ਸਕੂਲ ਪ੍ਰਿੰਸੀਪਲਾਂ ਨੂੰ ਦਿੱਤਾ ਗਿਆ ਇਕ ਹੋਰ ਮੌਕਾ ਜਾਣਕਾਰੀ ਅਨੁਸਾਰ ਜੋ ਸਕੂਲ ਪੰਜਾਬ ਸਰਕਾਰ ਦੇ ਉਦਮੀ ਪ੍ਰਾਜੈਕਟ ਅਧੀਨ ਆਉਂਦੇ ਹਨ ਤੇ ਉਨ੍ਹਾਂ ਦੇ ਪਿ੍ਰੰਸੀਪਲਾਂ ਨੇ ਵਿਦਿਆਰਥੀਆਂ ਨਾਲ ਇਸ ਪ੍ਰਾਜੈਕਟ ਸਬੰਧੀ ਵਿਚਾਰ ਸਾਂਝੇ ਨਾ ਕਰਕੇ ਹਾਲੇ ਤੱਕ ਆਪਣੇ ਕਾਰੋਬਾਰੀ ਵਿਚਾਰ ਜਮ੍ਹਾ ਨਹੀਂ ਕਰਵਾਏ ਹਨ ਦੇ ਚਲਦਿਆਂ ਕੱਢੇ ਗਏ ਨੋਟਿਸ ਤੋਂ ਬਾਅਦ ਇਕ ਹੋਰ ਤੇ ਆਖਰੀ ਮੌਕਾ ਦਿੰਦਿਆਂ ਇਹ ਕਾਰੋਬਾਰੀ ਵਿਚਾਰ ਹੁਣ 9 ਫਰਵਰੀ ਤੱਕ ਜਮ੍ਹਾ ਕਰਵਾਉਣ ਲਈ ਆਖਿਆ ਗਿਆ ਹੈ।
